ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਦੀ ਰੋਕਥਾਮ ਲਈ ਕੀਤੀ ਗਈ ਚੈਕਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਰਜਿੰਦਰ ਅਰੋੜਾ  ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ  ਡਾ ਹਰਵਿੰਦਰ ਕੌਰ ਡਾ ਯੁਵਰਾਜ ਨਾਰੰਗ ਅਤੇ ਰਕੇਸ਼  ਪਾਲ  ਜ਼ਿਲ੍ਹਾ ਐਪੀਡਮੋਲਜਿਸਟ ਦੀ ਅਗਵਾਈ ਸਦਕਾ  ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ  ਮਾਲ ਰੋਡ ਬੱਸ ਸਟੈਂਡ ਮੱਲਵਾਲ ਰੋਡ  ਡੇਂਗੂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ  ਜਿਸ ਵਿੱਚ ਬੱਸ ਸਟੈਂਡ ਦੀ ਵਰਕਸ਼ਾਪ ਵਿਚੋਂ ਅਤੇ ਸ਼ਹਿਰ ਵਿੱਚ ਵੱਖ-ਵੱਖ ਕਬਾੜ ਦੀਆਂ ਦੁਕਾਨਾਂ ਵਿੱਚੋਂ ਬਹੁਤ ਭਾਰੀ ਮਾਤਰਾ ਵਿਚ ਡੇਂਗੂ ਦਾ ਲਾਰਵਾ ਮਿਲਿਆ ਹੈ।  ਚੈਕਿੰਗ ਦੌਰਾਨ ਅਭਿਸ਼ੇਕ  ਬਰੀਡਿੰਗ ਚੈਕਰ ਨੇ ਲਾਰਵੇ ਦੀ ਭਾਲ ਮਗਰੋਂ ਪਾਣੀ ਨੂੰ ਡੁਲ੍ਹਵਾਇਆ ਅਤੇ ਸਪਰੇਅ ਕੀਤੀ ਗਈ  ਇਸ ਮੌਕੇ ਐਮ.ਪੀ.ਐਚ.ਡਬਲਯੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਦੇ ਮਰੀਜ਼ ਆਉਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਵੱਲੋਂ ਦੱਸਿਆ ਕਿ ਸਾਨੂੰ ਡੇਂਗੂ ਦੇ ਬੁਖਾਰ ਨੂੰ ਫੈਲਣ ਤੋਂ ਰੋਕਣ ਲਈ ਡੇਂਗੂ ਮੱਛਰ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ  ਅਤੇ ਡੇਂਗੂ ਦੀ ਪੈਦਾਵਾਰ ਦੇ ਸਾਧਨਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ । 

Advertisements

ਸਿਹਤ ਵਿਭਾਗ ਦੇ ਐਪੀਡੀਮੋਲੋਜਿਸਟ ਡਾ. ਹਰਵਿੰਦਰ ਕੌਰ ਨੇ ਦੱਸਿਆ ਕਿ ਡੇਂਗੂ ਇੱਕ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਦਿਨ ਸਮੇਂ ਕੱਟਦਾ ਹੈ ਅਤੇ  ਡੇਂਗੂ ਬੁਖਾਰ ਹੋਣ ਨਾਲ ਮਰੀ ਨੂੰ ਬਹੁਤ ਤੇਜ਼ ਬੁਖਾਰ ਅੱਖਾਂ ਵਿੱਚ ਦਰਦ ਜੋੜਾਂ ਵਿੱਚ ਦਰਦ ਅਤੇ ਸੈੱਲ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ  ਡੇਂਗੂ ਬੁਖਾਰ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਆਪਣੇ ਘਰਾਂ ਵਿੱਚ ਫਰਿੱਜਾਂ ਦੀਆਂ ਟ੍ਰੇਆਂ ਕੂਲਰਾਂ ਵਿਚ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਸਾਫ ਕਰਨਾ ਅਤੇ  ਖੁੱਲ੍ਹੇਆਮ ਕਬਾੜ ਦੇ ਸਾਮਾਨ ਨੂੰ ਸੁੱਟਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਬਾਰਿਸ਼ ਦੇ ਪਾਣੀ ਪੈਣ ਨਾਲ ਉਥੇ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ  ਡਾ ਰਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪੁਰ ਨੇ ਲੋਕਾਂ ਨੂੰ ਅਪੀਲ ਕੀਤੀ  ਜੇਕਰ ਕਿਸੇ ਵੀ ਵਿਅਕਤੀ ਨੂੰ ਡੇਂਗੂ ਬੁਖਾਰ ਹੋ ਜਾਂਦਾ ਹੈ ਤਾਂ ਉਹ ਆਪਣਾ ਇਲਾਜ ਸਿਵਲ ਹਸਪਤਾਲ ਵਿਖੇ ਟੈਸਟ ਅਤੇ ਇਲਾਜ ਬਿਲਕੁਲ ਫ੍ਰੀ ਕਰਵਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਵੀ ਡੇਂਗੂ ਬੁਖਾਰ ਹੋ ਜਾਂਦਾ ਹੈ ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਮੈਡੀਸਨ ਨਾ ਵਰਤੇ। ਇਸ ਮੌਕੇ ਸਿਵਲ ਸਰਜਨ, ਫਿਰੋਜ਼ਪੁਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਡੇਂਗੂ ਕੰਟਰੋਲ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦਿੱਤਾ ਜਾਵੇ।

LEAVE A REPLY

Please enter your comment!
Please enter your name here