
ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਪਿੰਡ ਬਜੀਦਪੁਰ ਦੀ ਨਵੀਂ ਬਣੀ ਬਜੀਦਪੁਰ ਵੈੱਲਫੇਅਰ ਸੁਸਾਇਟੀ ਨੌਜਵਾਨ ਨਸ਼ਾ ਵਿਰੋਧੀ ਕਮੇਟੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮਿਲ ਕੇ ਸ਼ਹੀਦੇ -ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਹਾੜੇ ਤੇ ਪਿੰਡ ਦੇ ਨਵੇਂ ਬਣੇ ਪਾਰਕ ਵਿੱਚ ਇਕੱਤਰ ਹੋ ਕੇ ਸਰਦਾਰ ਭਗਤ ਸਿੰਘ ਦੀ ਸੋਚ ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸੁਰਜੀਤ ਚੰਦ ਪ੍ਰਧਾਨ ਨੇ ਸ਼ਹੀਦ-ਏ-ਅਜ਼ਾਮ ਭਗਤ ਸਿੰਘ ਦੇ 114ਵੇਂ ਜਨਮ ਦਿਨ ਮੌਕੇ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਵਿਖਾਏ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਮਾਜਿਕ ਬੁਰਾਈਆਂ ਤੋ ਦੂਰ ਰੱਖ ਕੇ ਪਿੰਡ ਦੇ ਵਿਕਾਸ ਦੇ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਅਤੇ ਸਾਨੂੰ ਸ਼ਹੀਦਾਂ ਵੱਲੋਂ ਕੀਤੀ ਕੁਰਬਾਨੀ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ, ਜਿਸ ਤੋਂ ਨੌਜਵਾਨਾਂ ਨੂੰ ਦੂਰ ਰਹਿ ਕੇ ਸ਼ਹਿਦਾਂ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦੇ-ਏ-ਆਜ਼ਮ ਸ੍ਰ.ਭਗਤ ਸਿੰਘ , ਰਾਜਗੁਰੂ, ਸੁਖਦੇਵ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਅਜ਼ਾਦੀ ਦਵਾਈ ਹੈ।

ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਪੰਜਾਬ ਦੇ ਮੀਤ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਥੀਆਂ ਨੂੰ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੱਤੀ ਅਤੇ ਬਜੀਦਪੁਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਜੀ ਨੇ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ । ਇਸ ਮੌਕੇ ਮੀਤ ਪ੍ਰਧਾਨ ਬਜੀਦਪੁਰ ਵੈੱਲਫੇਅਰ ਸੁਸਾਇਟੀ, ਪ੍ਰੇਮ ਸ਼ਰਮਾ, ਮਨਦੀਪ ਸ਼ਰਮਾ, ਗੁਰਬਖਸ਼ ਸਿੰਘ, ਵਿਪਨ ਸ਼ਰਮਾ ਰੇਲਵੇ, ਰਮੇਸ਼ ਸ਼ਰਮਾ ਰੇਲਵੇ ਅਤੇ ਸੁਰਜੀਤ ਸਿੰਘ ਆਦਿ ਨੇ ਸ਼ਹੀਦਾਂ ਨੂੰ ਯਾਦ ਕਰਕੇ ਉਨ੍ਹਾਂ ਦੇ ਮਾਰਗ ਤੇ ਚੱਲਣ ਲਈ ਅਤੇ ਲੋਕਾਂ ਦੀ ਸੇਵਾ ਕਰਨ ਲਈ ਬਜੀਦਪੁਰ ਵੈੱਲਫੇਅਰ ਸੁਸਾਇਟੀ ਨਸ਼ਾ ਛੁਡਾਊ ਕਮੇਟੀ ਨਾਲ ਮਿਲ ਕੇ ਚੱਲਣ ਲਈ ਸਾਰੇ ਇਲਾਕਾ ਨਿਵਾਸੀਆ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।
ਇਸ ਮੋਕੇ ਕਾਮਰੇਡ ਸੁਭਾਸ਼ ਚੰਦ ਸ਼ਰਮਾ ਐੱਨਆਰਐੱਮਯੂ ਦੇ ਆਗੂ, ਕਾਹਨ ਚੰਦ ਸ਼ਰਮਾ ਜਨਰਲ ਸਕੱਤਰ ਬਜੀਦਪੁਰ ਵੈੱਲਫੇਅਰ ਸੁਸਾਇਟੀ, ਸ੍ਰੀ ਈਸ਼ਵਰ ਸ਼ਰਮਾ ਮੀਤ ਪ੍ਰਧਾਨ ਬਜੀਦਪੁਰ ਵੈੱਲਫੇਅਰ ਸੁਸਾਇਟੀ, ਮੰਗਤ ਰਾਮ ਕਾਨੂੰਗੋ, ਦਵਿੰਦਰ ਸਿੰਘ ਟੀਟੂ, ਸੰਦੀਪ ਬਿੱਟੂ, ਰਵਿੰਦਰ ਸ਼ਰਮਾ, ਕੇਵਲ ਸ਼ਰਮਾ ਵਰਿੰਦਰ ਸ਼ਰਮਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਤਿੰਦਰ ਆਦਿ ਨੇ ਸ਼ਹੀਦੇ-ਏ-ਆਜਮ ਸ੍ਰ.ਭਗਤ ਸਿੰਘ ਦੀ ਫੋਟੋ ਅੱਗੇ ਨਤਮਸਤਕ ਹੋ ਕੇ ਫੁੱਲ ਭੇਟ ਕੀਤੇ ਗਏ ਅਤੇ ਆਏ ਹੋਏ ਨੌਜਵਾਨਾਂ ਵਿੱਚ ਲੱਡੂ ਵੰਡ ਕੇ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦਾ ਇਜ਼ਹਾਰ ਕੀਤਾ।












