Monday, October 19, 2026
Home Latest ਡੀਸੀ ਦਫ਼ਤਰਾਂ ਦੇ ਕਰਮਚਾਰੀ 12 ਜੁਲਾਈ ਤੱਕ ਕਰਨਗੇ ਕਲਮਛੋੜ ਹੜਤਾਲ: ਨਰਿੰਦਰ ਚੀਮਾ

ਡੀਸੀ ਦਫ਼ਤਰਾਂ ਦੇ ਕਰਮਚਾਰੀ 12 ਜੁਲਾਈ ਤੱਕ ਕਰਨਗੇ ਕਲਮਛੋੜ ਹੜਤਾਲ: ਨਰਿੰਦਰ ਚੀਮਾ

ਕਪੂਰਥਲਾ (ਦ ਸਟੈਲਰ ਨਿਊਜ਼): ਡੀ ਸੀ ਦਫਤਰ ਕਰਮਚਾਰੀ ਯੂਨੀਅਨ,ਪੰਜਾਬ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਡੀ ਸੀ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਪਿਛਲੇ ਦੋ ਸਾਲਾਂ ਤੋਂ ਸੁਪਰਡੈਂਟ ਗ੍ਰੇਡ-2 ਦੀਆਂ ਪਦਉਨਤੀਆਂ ਨਾ ਹੋਣਾ,ਸੀਨੀਅਰ ਸਹਾਇਕ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਪਰਮੋਸ਼ਨਾਂ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਪਦਉਨਤੀ ਕੋਟਾ 25 ਪ੍ਰਤੀਸ਼ਤ ਕਰਨਾ ਅਤੇ ਹੋਰ ਮੰਗਾਂ ਨੂੰ ਲੈ ਕੇ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਮਿਤੀ 06-06-2023 ਨੂੰ ਮਾਲ ਮੰਤਰੀ ਪੰਜਾਬ ਅਤੇ ਵਿੱਤ ਕਮਿਸ਼ਨਰ (ਮਾਲ) ਪੰਜਾਬ ਜੀ ਨਾਲ ਪੰਜਾਬ ਭਵਨ,ਚੰਡੀਗੜ ਵਿਖੇ ਹੋਈ ਸੀ,

Advertisements

ਜਿਸ ਵਿੱਚ ਸਾਰੀਆਂ ਮੰਗਾਂ ਤੇ ਯੂਨੀਅਨ ਨਾਲ ਗੱਲਬਾਤ ਹੋਣ ਤੋਂ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਪੰਜਾਬ ਰਾਜ (ਸੂਬੇ) ਦੇ ਸਾਰੇ ਡੀ ਸੀ ਦਫ਼ਤਰਾਂ ਅਤੇ ਡੀ ਸੀ ਦਫ਼ਤਰਾਂ ਦੇ ਅਧੀਨ ਆਉਂਦੇ ਐਸ ਡੀ ਐਮ ਦਫ਼ਤਰਾਂ,ਤਹਿਸੀਲ ਵਾ ਸਬ ਤਹਿਸੀਲ ਦਫ਼ਤਰਾਂ ਦੇ ਸਮੂਹ ਕਰਮਚਾਰੀ ਮਿਤੀ 10-07-2023 ਤੋਂ ਮਿਤੀ 12-07-2023 ਤੱਕ ਕਲਮਛੋੜ ਹੜਤਾਲ ਕਰਕੇ ਕੰਪਿਊਟਰ ਬੰਦ ਰੱਖਣਗੇ।

LEAVE A REPLY

Please enter your comment!
Please enter your name here