ਰਾਣਾ ਗੁਰਜੀਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਨਾਲ ਪੰਜਾਬ ਤਰੱਕੀਆਂ ਦੀ ਬੁਲੰਦੀਆਂ ਨੂੰ ਛੂਏਗਾ: ਕੁਲਦੀਪ ਸਿੰਘ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਕੁਮਾਰ ਗੌਰਵ। ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਤਕਨੀਕੀ ਸਿਖਿਆ ਮੰਤਰੀ ਬਣਾ ਕੇ ਚੰਨੀ ਸਰਕਾਰ ਨੇ ਪੰਜਾਬ ਨੂੰ ਤੱਰਕੀ ਦੇ ਰਾਹ ਵਲ ਤੋਰ ਦਿੱਤਾ ਹੈ। ਕਿਉਂਕਿ, ਰਾਣਾ ਜੀ ਵਰਗਾ ਸੂਝਵਾਨ ਤੇ ਕਾਬਿਲ ਇਨਸਾਨ ਹੀ ਪੰਜਾਬ ਨੂੰ ਤੱਰਕੀ ਦੀ ਲੀਹ ਤੇ ਤੋਰੇਗਾ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਪੂਰਥਲਾ ਦੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਕਪੂਰਥਲਾ ਵਾਸੀਆਂ ਨੂੰ ਬਹੁਤ ਮਾਨ ਹੈ ਕਿ ਉਹਨਾਂ ਦੇ ਹਲਕਾ ਵਿਧਾਇਕ ਨੂੰ ਸਰਕਾਰ ਦੇ ਅੰਦਰ ਵਜ਼ੀਰੀ ਮਿਲੀ ਹੈ।

Advertisements

ਇਸ ਗੱਲ ਲਈ ਉਹ ਸਮੁੱਚੀ ਕਾਂਗਰਸ ਹਾਈਕਮਾਨ ਦੇ ਧੰਨਵਾਦੀ ਹਨ ਕਿ ਓਹਨਾ ਨੇ ਪੰਜਾਬ ਨੂੰ ਤੱਰਕੀ ਦੇ ਰਾਹ ਵੱਲ ਤੋਰਨ ਲਈ ਰਾਣਾ ਗੁਰਜੀਤ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦੇਕੇ ਨਵਾਜਿਆ ਹੈ। ਕਪੂਰਥਲਾ ਵਾਸੀ ਇਸ ਗੱਲ ਦੇ ਗਵਾਹ ਹਨ ਕਿ ਜਿਸ ਦਿਨ ਦੇ ਰਾਣਾ ਜੀ ਕਪੂਰਥਲਾ ਦੇ ਵਿਧਾਇਕ ਬਣੇ ਹਨ ਉਸ ਦਿਨ ਤੋਂ ਰਾਣਾ ਜੀ ਨੇ ਜੋ ਵਾਅਦੇ ਕਪੂਰਥਲਾ ਵਾਸੀਆਂ ਨਾਲ ਕੀਤੇ ਉਹ ਵਾਅਦੇ ਪੂਰੇ ਕੀਤੇ ਹਨ। ਇਸ ਲਈ ਪਹਿਲਾ ਰਾਣਾ ਜੀ ਨੇ ਕਪੂਰਥਲਾ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਹੁਣ ਸੂਬੇ ਦਾ ਵਿਕਾਸ ਜੰਗੀ ਪੱਧਰ ਤੇ ਉਹਨਾਂ ਵਲੋਂ ਕੀਤਾ ਜਾਏਗਾ। ਕੁਲਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਕਾਸ ਦੇ ਕੀਤੇ ਕੰਮਾਂ ਦੀ ਬਦੋਲਤ 2022 ਵਿਚ ਦੋਬਾਰਾ ਕਾਂਗਰਸ ਪੰਜਾਬ ਵਿੱਚ ਆਪਣੀ ਮੁੜ ਸਰਕਾਰ ਬਣਾਉਣ ਜਾ ਰਹੀ ਹੈ।

LEAVE A REPLY

Please enter your comment!
Please enter your name here