ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਨੇ ਦਿੱਤਾ ਵੱਡਾ ਬਿਆਨ, ਨਹੀਂ ਰਹਿਣਗੇ ਹੁਣ ਕਾਂਗਰਸ ਵਿੱਚ

ਚੰਡੀਗੜ੍ਹ(ਦ ਸਟੈਲਰ ਨਿਊਜ਼)। ਪੰਜਾਬ ਵਿੱਚ ਚੱਲ ਰਹੀ ਉੱਥਲ ਪੁੱਥਲ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਉਹਨਾਂ ਨੇ ਹੁਣ ਸਾਫ ਬਿਆਨਾ ਨਾਲ ਕਾਂਗਰਸੀ ਆਗੂਆ ਨੂੰ ਵਿਸ਼ਵਾਸ਼ ਦਿਵਾ ਦਿੱਤਾ ਹੈ ਕਿ ਉਹ ਹੁਣ ਕਾਂਗਰਸ ਪਾਰਟੀ ਵਿੱਚ ਨਹੀਂ ਰਹਿਣਗੇ। ਉਹਨੇ ਨੇ ਕਿਹਾ ਕਿ ਉਹ ਹੁਣ ਹੋਰ ਅਪਮਾਨ ਨਹੀਂ ਸਹਿਣ ਕਰ ਸਕਣਗੇ। ਜਿਸ ਤਰਾਂ ਦਾ ਪਾਰਟੀ ਆਗੂਆ ਨੇ ਉਹਨਾਂ ਨਾਲ ਵਰਤਾਉ ਕੀਤਾ ਹੈ ਉਹ ਬਿਲਕੁਲ ਵੀ ਸਹੀ ਨਹੀਂ ਹੈ।

Advertisements

ਇਸ ਦੋਰਾਨ ਉਹਨਾਂ ਨੇ ਕਿਹਾ ਕਿ ਕਿਸੇ ਵੀ ਆਗੂ ਨੂੰ ਮੇਰੇ ਤੇ ਵਿਸ਼ਵਾਸ਼ ਨਹੀਂ ਹੈ ਇਸ ਲਈ ਉਹਨਾਂ ਦਾ ਇਸ ਪਾਰਟੀ ਵਿੱਚ ਰਹਿਣ ਦਾ ਕੋਈ ਮੁੱਖ ਮੰਤਵ ਨਹੀਂ ਹੈ। ਇਸਤੋਂ ਇਲਾਵਾ ਉਹਨਾ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਮੁੱਦਾ ਚੁੱਕਦੇ ਹੋਏ ਕਿਹਾ ਕਿ ਉਹ ਇੱਕ ਟੀਮ ਖਿਡਾਰੀ ਨਹੀਂ ਹਨ, ਪਰ ਪੰਜਾਬ ਦੀ ਸਿਆਸਤ ਲਈ ਇੱਕ ਟੀਮ ਖਿਡਾਰੀ ਦਾ ਹੋਣਾ ਬਹੁਤ ਲਾਭਦਾਇਕ ਹੈ ।

LEAVE A REPLY

Please enter your comment!
Please enter your name here