ਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਲਵਪ੍ਰੀਤ ਨੇ ਇੰਟਰਨੈਸ਼ਨਲ ਪੱਧਰ ਤੇ ਕਾਂਸ਼ੇ ਦਾ ਤਮਗਾ ਜਿੱਤ ਕੇ ਵਧਾਇਆ ਜਿਲੇ ਦਾ ਮਾਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਿੱਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਫੈਲ ਗਈ ਜਦੋਂ ਉਹਨਾਂ ਤੱਕ ਇਹ ਖ਼ਬਰ ਪਹੁੰਚੀ ਕਿ। ਸਕੂਲ ਦੀ ਅਠਵੀਂ ਜਮਾਤ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 9thW”K6 World Karate ਚੈਂਪੀਅਨਸ਼ਿਪ ਜੋ ਰੁਮਾਨੀਆ ਵਿਖੇ ਹੋਈ ਸੀ ਵਿੱਚ ਕਾਂਸ਼ੀ ਤਮਗਾ ਜਿੱਤਿਆ। ਰੇਲਵੇ ਮੰਡੀ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਸਟਾਰ ਜੋੜ ਕੇ ਇਸ ਵਿਦਿਆਰਥਣ ਨੇ ਸਕੂਲ ਦਾ ਮਾਣ ਵਧਾਇਆ ਹੈ।ਇਹ ਮਾਣ ਕੇਵਲ ਸਕੂਲ ਜਾਂ ਰਾਜ ਦਾ ਹੀ ਨਹੀਂ ਪੂਰੇ ਦੇਸ਼ ਦਾ ਮਾਣ ਹੈ।

Advertisements

ਅੱਜ ਸਕੂਲ ਪਹੁੰਚਣ ਤੇ ਲਵਪ੍ਰੀਤ ਕੌਰ ਅਤੇ ਇਸ ਦੀ ਮਾਤਾ ਜੀ ਦਾ ਸਵਾਗਤ ਬੈਂਡ ਵਜਾ ਕੇ ਅਤੇ ਹਾਰ ਪਾਕੇ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀ ਮਤੀ ਲਲਿਤਾ ਅਰੋੜਾ ਜੀ ਨੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਲਵਪ੍ਰੀਤ ਨੂੰ ਕੈਸ਼ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਵਿਦਿਆਰਥਣ ਦੇ ਇੰਚਾਰਜ ਸਵੀਨਾ ਸ਼ਰਮਾ, ਰਵਿੰਦਰ ਕੌਰ, ਸਾਲਿਨੀ ਅਰੋੜਾ, ਯਸ਼ਪਾਲ, ਬਲਦੇਵ ਸਿੰਘ ਅਤੇ ਜੋਗਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰਿੰਸੀਪਲ ਮੈਡਮ ਜੀ ਨੇ ਇਸ ਮੌਕੇ ਤੇ ਵਿਦਿਆਰਥਣ ਦੇ ਕੋਚ ਸੁਨੀਲ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਵਿਦਿਆਰਥਣ ਨੂੰ ਉੱਚੇ ਮੁਕਾਮ ਤੇ ਪਹੁੰਚਿਆ। ਰੁਮਾਨੀਆ ਵਿਖੇ ਹੋਏ 9th W”K6 World Karate ਮੁਕਾਬਲੇ ਵਿੱਚ ਲਵਪ੍ਰੀਤ ਕੌਰ ਨੇ 38kg ਵਰਗ ਵਿੱਚ ਅਮਰੀਕਾ ਦੇ ਮੁਕਾਬਲੇਬਾਜ਼ ਨੂੰ ਹਰਾਕੇ ਕਾਂਸ਼ੀ ਤਮਗਾ ਜਿੱਤਿਆ।ਇਹ ਮੁਕਾਬਲਾ 23 ਸਤੰਬਰ ਤੋਂ 26 ਸਤੰਬਰ 2021 ਤੱਕ ਚਲਿਆ। ਗੁਰਸ਼ਰਨ ਸਿੰਘ ਡੀ.ਈ.ਓ.(ਸ) ਹੁਸ਼ਿਆਰਪੁਰ ਨੇ ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਵਧਾਈ ਦਿੱਤੀ। ਸ਼ਹਿਰ ਦੇ ਹੋਰ ਮੋਹਤਬਰਾ ਨੇ ਵੀ ਸਕੂਲ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here