ਮੁੱਖਮੰਤਰੀ ਚੰਨੀ ਦੇ ਲੋਕ ਹਿਤਾ ਦੇ ਫੈਸਲਿਆਂ ਨੇ ਪੰਜਾਬ ਵਾਸੀਆਂ ਦਾ ਮਨ ਜਿੱਤ ਲਿਆ: ਵਿਪਨ ਯੂ.ਐਸ.ਏ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖਮੰਤਰੀ ਬਣਿਆ ਪੂਰਾ ਇਕ ਮਹੀਨਾ ਹੋ ਗਿਆ ਹੈ ਇਸ ਇਕ ਮਹੀਨੇ ਵਿਚ ਲੋਕ ਓਹਨਾ ਦੀ ਕਾਰਗੁਜਾਰੀ ਤੋਂ ਖੁਸ਼ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਪਨ ਖੱਸਣ ਇੰਡੀਅਨ ਓਵਰਸੀਜ਼ ਕਾਂਗਰਸ ਯੂ .ਐਸ .ਏ ਪੰਜਾਬ ਚੈਪਟਰ ਦੇ ਉਪਪ੍ਰਧਾਨ ਨੇ ਕੀਤਾ ਓਹਨਾ ਨੇਂ ਕਿਹਾ ਕਿ ਚੰਨੀ ਸਰਕਾਰ ਨੇ ਆਉਂਦੇ ਹੀ ਦਰਜ਼ਾ 4 ਕਰਮਚਾਰੀਆਂ ਦੀ ਨਿਯੁਕਤੀ ਕੱਚੇ ਤੋਰ ਤੋਂ ਹਟਾਕੇ ਪੱਕੇ ਤੋਰ ਤੇ ਕਰਨ ਦਾ ਫੈਸਲਾ ਲਿਤਾ ,ਲਾਲ ਲਕੀਰ ਜ਼ਮੀਨ ਵਾਲੀਆਂ ਪੱਕੀ ਰਜਿਸਟਰੀਆਂ ,ਬਿਜਲੀ ਬਿੱਲਾ ਦੇ ਬਕਾਏ ਮੁੱਕਮਲ ਮਾਫ ,ਪਾਣੀ ਸੀਵਰੇਜ਼ ਦੇ ਬਕਾਏ ਬਿੱਲ ਮੁਕੰਮਲ ਮਾਫ ਤੋਂ ਅਲਾਵਾ ਕਈ ਹੋਰ ਲੋਕ ਭਲਾਈ ਦੇ ਲਿਤੇ ਫੈਸਲਿਆਂ ਨੇ ਚੰਨੀ ਸਰਕਾਰ ਨੂੰ ਲੋਕਾਂ ਦੀ ਹਰਮਨ ਪਿਆਰੀ ਸਰਕਾਰ ਬਣਾ ਦਿੱਤਾ ਹੈ

Advertisements

ਇਸ ਤੋਂ ਅਲਾਵਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾ ਐਸਾ ਮੁੱਖਮੰਤਰੀ ਸੂੱਬੇ ਨੂੰ ਮਿਲਿਆ ਹੈ ਜਿਹਨਾਂ ਨੂੰ ਹਰ ਆਮ ਇਨਸਾਨ ਵੀ ਮਿਲ ਸਕਦਾ ਹੈ ਚੰਨੀ ਸਾਹਿਬ ਦੀ ਸਾਦਗੀ ਨੇ ਲੋਕਾਂ ਦਾ ਮਨ ਮੋਹ ਲਿਆ ਹੈ ਹਰ ਜਗਾਹ ਆਮ ਲੋਕਾਂ ਵਿਚ ਵਿਚਰਦੇ ਹਨ ਆਮ ਜਨਜੀਵਨ ਦੀ ਸਮਸਿਆਵਾਂ ਸੁਣਦੇ ਹਨ ਇਹ ਗੱਲਾਂ ਕਾਰਨ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ ਇਸ ਤੋਂ ਅਲਾਵਾ ਵਿਪਨ ਖੱਸਣ ਨੇ ਕਿਹਾ ਕਿ ਹਜੇ ਹੋਰ ਵੀ ਕਈ ਲੋਕ ਹਿਤ ਦੇ ਫੈਸਲਿਆਂ ਦਾ ਮੀਂਹ ਪੰਜਾਬ ਅੰਦਰ ਪੈਣਾ ਹੈ ਤੇ ਦੋਬਾਰਾ 2022 ਵਿਚ ਕਾਂਗਰਸ ਦੀ ਸਰਕਾਰ ਪੰਜਾਬ ਅੰਦਰ ਬਣਨੀ ਹੈ

LEAVE A REPLY

Please enter your comment!
Please enter your name here