ਹੀਰਾ ਸਿੰਘ ਗਾਬੜੀਆ ਨੇ ਹਰਜੀਤ ਮਠਾਰੂ ਦਾ ਦੋਆਬਾ ਜ਼ੋਨ ਬੀਸੀ ਵਿੰਗ ਦਾ ਜਨਰਲ ਸਕੱਤਰ ਬਣਨ ਤੇ ਕੀਤਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੀ ਇਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਬੀ.ਸੀ ਵਿੰਗ ਦੀ ਕੌਮੀ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਜੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਉਣ ਵਾਲੀਆਂ 2022 ਦੀਆਂ ਚੋਣਾਂ ਸੰਬੰਧੀ ਰਣਨੀਤੀ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸਾਰੇ ਪੰਜਾਬ ਦੇ 117 ਹਲਕਿਆਂ ਵਿੱਚ ਬੀ ਸੀ ਵਿੰਗ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਅਤੇ ਬੀ ਸੀ ਵਿੰਗ ਦੀ ਪੂਰੀ ਜੱਥੇਬੰਦੀ ਨੂੰ ਅਲੱਗ ਅਲੱਗ ਹਲਕਿਆਂ ਵਿੱਚ ਜ਼ੁੰਮੇਵਾਰੀ ਦਿੱਤੀ ਗਈ।

Advertisements

ਇਸ ਮੌਕੇ ਸ ਹੀਰਾ ਸਿੰਘ ਗਾਬੜੀਆ ਨੇ ਹਰਜੀਤ ਸਿੰਘ ਮਠਾਰੂ ਦਾ ਦੋਆਬਾ ਜ਼ੋਨ ਬੀਸੀ ਵਿੰਗ ਦਾ ਜਨਰਲ ਸਕੱਤਰ ਬਣਨ ਤੇ ਸਨਮਾਨ ਕੀਤਾ ਅਤੇ ਹੀਰਾ ਸਿੰਘ ਗਾਬੜੀਆ ਨੇ ਕਿਹਾ ਕ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਆਪਣੇ ਵਰਕਰਾਂ ਦਾ ਕੰਮ ਦੇ ਅਧਾਰ ਤੇ ਮਾਣ ਸਤਿਕਾਰ ਕੀਤਾ ਹੈ ਅਤੇ ਓਹਨਾ ਨੇ ਉਚੇਚੇ ਤੌਰ ਤੇ ਇਹ ਗੱਲ ਕਹੀ ਕੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਵਾਹਿਦ ਅਜੇਹੀ ਪੰਜਾਬ ਦੀ ਪਾਰਟੀ ਹੈ ਜਿਹੜੀ ਪਿਛੜੇ ਵਰਗਾਂ ਦੇ ਹਕਾਂ ਦੀ ਰਾਖੀ ਲਈ ਪਹਿਰਾ ਦਿੰਦੀ ਰਹੀ ਹੈ ਅਤੇ ਸਰਕਾਰ ਵਿਚ ਵੀ ਪਿਛੜੇ ਵਰਗਾ ਦੇ ਨੁਮਾਇੰਦਿਆਂ ਨੂੰ ਅਹਿਮੀਅਤ ਦਿੰਦੀ ਹੈ. ਇਸ ਮੌਕੇ ਦੋਆਬਾ ਜ਼ੋਨ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਤੋਂ ਇਲਾਵਾ ਜਥੇਦਾਰ ਤਾਰਾ ਸਿੰਘ, ਸਤਨਾਮ ਸਿੰਘ ਬੰਟੀ ਚੱਗਰਾਂ, ਨਰਿੰਦਰ ਸਿੰਘ ਧੰਜਲ ਅੰਮ੍ਰਿਤਸਰ, ਅਮਰਜੀਤ ਸਿੰਘ ਕਿਸ਼ਨਪੁਰਾ ਜਲੰਧਰ, ਸੁਖਪਾਲ ਸਿੰਘ ਬਾਜਵਾ, ਚਰਨਜੀਤ ਕੌਰ ਵੇਰਕਾ ਤੋਂ ਇਲਾਵਾ ਪੰਜਾਬ ਦੇ ਬੀਸੀ ਵਿੰਗ ਦੀ ਕੋਰ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here