Monday, October 5, 2026
Home Hoshiarpur 2 ਤੇ 3 ਮਾਰਚ ਨੂੰ ਵੋਟਰ ਸੂਚੀਆਂ ‘ਚ ਨਾਂਅ ਦਰਜ ਕਰਵਾਉਣ ਦਾ...

2 ਤੇ 3 ਮਾਰਚ ਨੂੰ ਵੋਟਰ ਸੂਚੀਆਂ ‘ਚ ਨਾਂਅ ਦਰਜ ਕਰਵਾਉਣ ਦਾ ਮੌਕਾ: ਈਸ਼ਾ ਕਾਲੀਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਿਹੜੇ ਯੋਗ ਵਿਅਕਤੀਆਂ ਦੇ ਨਾਮ ਵੋਟਰ ਸੂਚੀਆਂ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਹਨ, ਉਹਨਾਂ ਨੂੰ ਆਪਣੇ ਨਾਮ ਵੋਟਰ ਸੂਚੀਆਂ ਵਿੱਚ ਦਰਜ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ।

Advertisements

ਉਹਨਾਂ ਦੱਸਿਆ ਕਿ ਇਸ ਮੰਤਵ ਲਈ 2 ਅਤੇ 3 ਮਾਰਚ ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਬੀ.ਐਲ.ਓਜ਼ ਰਾਹੀਂ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬੀ.ਐਲ.ਓ. ਆਪੋ-ਆਪਣੇ ਬੂਥਾਂ ‘ਤੇ ਬੈਠ ਕੇ ਸਬੰਧਤ ਫਾਰਮ ਪ੍ਰਾਪਤ ਕਰਨਗੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਇਸ ਸਪੈਸ਼ਲ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਚੁੱਕਣਾ ਚਾਹੀਦਾ ਹੈ।  

LEAVE A REPLY

Please enter your comment!
Please enter your name here