ਹੁਣ 2 ਨਵੰਬਰ ਤੱਕ ਆਨ ਲਾਈਨ ਅਪਲਾਈ ਹੋਣਗੀਆਂ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਦੀਆ ਦਰਖਾਸਤਾਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ/ ਸੰਦਾ ਦੀਆ ਦਰਖਾਸਤਾਂ ਆਨ ਲਾਈਨ ਅਪਲਾਈ ਕਰਵਾਉਣ ਲਈ ਸਾਰੀਆ ਕੁਆਪਰੇਟਿਵ ਸੁਸਾਇਟੀਆ, ਗ੍ਰਾਮ ਪੰਚਾਇਤਾਂ ਅਤੇ ਨਿੱਜੀ ਕਿਸਾਨ (ਐਸ.ਸੀ.) ਲਈ 2 ਨਵੰਬਰ 2021 ਤੱਕ ਸਮੇਂ ਵਿਚ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਹਰਦੇਵ ਸਿੰਘ ਨੇ ਦਿੱਤੀ।

Advertisements

ਉਨ੍ਹਾਂ ਦੱਸਿਆ ਕਿ ਸਾਰੀਆ ਸਰਕਾਰੀ ਸਭਾਵਾਂ, ਗ੍ਰਾਮ ਪੰਚਾਇਤਾਂ ਅਤੇ ਨਿੱਜੀ ਕਿਸਾਨ(ਐਸ.ਸੀ.) ਪੋਰਟਲ agrimachinerypb.com ਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੀਆ ਹਨ। ਇਸ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਮੁੱਖ ਖੇਤੀਬਾੜੀ ਦੇ ਦਫਤਰ ਨੰਬਰਾਂ 94630-32877, 90236-58586, 98551-83341 ਸੰਪਰਕ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here