ਨਗਰ ਨਿਗਮ ਹੁਸ਼ਿਆਰਪੁਰ ਦੇ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਬੀਤੇ ਦਿਨੀ ਨਗਰ ਨਿਗਮ ਹੁਸ਼ਿਆਰਪੁਰ ਦੇ ਪ੍ਰਧਾਨਗੀ ਮੰਡਲ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ, ਨਗਰ ਪਾਲਿਕਾ ਸਗੰਠਨ ਪੰਜਾਬ ਵਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਉਹਨਾ ਵਲੋਂ ਇਹ ਤੇ ਚਰਚਾ ਕੀਤੀ ਗਈ ਕਿ 2 ਜੁਲਾਈ 2021 ਨੂੰ 51 ਦਿਨ ਦੀ ਹੜਤਾਲ ਤੋਂ ਬਾਅਦ ਸਥਾਨਕ ਸਰਕਾਰ ਪੰਜਾਬ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਆਊਟਸੋਰਸ ਤੇ ਕੰਮ ਕਰਦੇ ਸਫਾਈ ਕਰਮਚਾਰੀ ਅਤੇ ਸੀਵਰ ਮੈਨਾ ਨੂੰ 1 ਮਹੀਨੇ ਅੰਦਰ ਅਤੇ ਬਾਕੀ ਰਹਿੰਦੀਆਂ ਸ਼ਾਖਾਵਾਂ ਨੂੰ 2 ਮਹੀਨੇ ਦੇ ਅੰਦਰ-ਅੰਦਰ ਨਗਰ ਨਿਗਮ ਦੀ ਹੱਦ ਅੰਦਰ ਲਿਆਉਣ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਸ ਉੱਤੇ ਸਰਕਾਰ ਦਾ ਕੋਈ ਖਾਸ ਧਿਆਨ ਨਜਰ ਨਹੀਂ ਆ ਰਿਹਾ। ਜਿੱਥੇ ਸਫਾਈ ਕਰਮਚਾਰੀ ਅਤੇ ਸੀਵਰ ਮੈਨਾ ਨੂੰ ਡੀ.ਸੀ ਰੇਟ ਤੇ ਕਰਨ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਉਸ ਦੇ ਨਾਲ ਹੀ ਬਾਕੀ ਰਹਿੰਦੀਆਂ ਬ੍ਰਾਚਾਂ ਬਾਰੇ ਵੀ ਸਰਕਾਰ ਵਲੋਂ ਹਜੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ।

Advertisements

ਇਸ ਤੋਂ ਇਹ ਸਾਫ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਦੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਵਿੱਚ ਕੋਈ ਰੂਚੀ ਨਹੀ ਹੈ, ਜਿਸ ਕਾਰਨ ਮੁਲਾਜ਼ਮ ਵਰਗ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਹੈ। ਸਮੂਹ ਪ੍ਰਧਾਨਗੀ ਮੰਡਲ ਪੰਜਾਬ, ਸਫਾਈ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਵਲੋਂ ਮੰਗਿਆ ਗਿਆ ਸਮਾਂ ਹੁਣ ਪੂਰਾ ਹੋ ਚੁੱਕਾ ਹੈ ਪ੍ਰੰਤੂ ਸਰਕਾਰ ਵਲੋਂ ਕੋਈ ਵੀ ਲੋੜੀਦੀਂ ਕਾਰਵਾਈ ਨਹੀਂ ਕੀਤੀ ਗਈ । ਇਸ ਲਈ ਜੇਕਰ ਜਲਦ ਹੀ ਸਰਕਾਰ ਵਲੋਂ ਕੋਈ ਮੁਲਾਜ਼ਮਾਂ ਦੇ ਪੱਖ ਵਿੱਚ ਕੋਈ ਫੈਸਲਾ ਨਾ ਲਿਆ ਗਿਆ ਤਾਂ 12/13 ਨਵੰਬਰ 2021 ਨੂੰ 2 ਦਿਨ ਦੀ ਕੰਮ ਛੋੜ ਹੜਤਾਲ ਕਰ ਦਿੱਤਾ ਜਾਵੇਗੀ ਅਤੇ ਜੇਕਰ ਫਿਰ ਵੀ ਕੋਈ ਗੌਰ ਨਾ ਕੀਤੀ ਗਈ ਤਾਂ 15 ਨਵੰਬਰ 2021 ਤੋਂ ਦਫਤਰ ਨਗਰ ਨਿਗਮ ਵਿਖੇ ਕੂੜਾ ਸੁਟਿਆ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੀ ਹੋਵੇਗੀ। ਇਸ ਮੌਕੇ ਤੇ ਕਰਨਜੋਤ ਆਦੀਆ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਰਜਿ: ਹੁਸ਼ਿਆਰਪੁਰ,ਸੀਨੀਅਰ ਵਾਈਸ ਪ੍ਰਧਾਨ ਬਲਰਾਮ ਭੱਟੀ, ਵਾਈਸ ਪ੍ਰਧਾਨ ਸੋਮਨਾਥ ਆਦੀਆ, ਚੇਅਰਮੈਨ ਰਕੇਸ਼ ਕੁਮਾਰ ਸੱਤੂ, ਮੁਖ ਸਲਾਹਕਾਰ ਬਿਕਰਮਜੀਤ, ਜਨਰਲ ਸੈਕਟਰੀ ਹੀਰਾ ਲਾਲ, ਮੈਂਬਰ ਆਸ਼ੂ ਵੜੈਚ, ਕੈਸ਼ੀਅਰ ਅਸ਼ੋਕ ਕੁਮਾਰ, ਧੰਨਜੀਤ ਬੱਧਣ ਪ੍ਰਧਾਨ  ਸਟ੍ਰੀਟ ਲਾਈਟ ਬ੍ਰਾਂਚ, ਬਲਵਿੰਦਰ ਲੱਕੀ ਪ੍ਰਧਾਨ ਬੇਲਦਾਰ ਬ੍ਰਾਂਚ ਸ਼ਾਮਿਲ ਸਨ।

LEAVE A REPLY

Please enter your comment!
Please enter your name here