ਮੁੱਖਮੰਤਰੀ ਚੰਨੀ ਵੱਲੋਂ ਚਹੁੰਮਾਰਗੀ ਸੜਕ ਅਤੇ ਸਵਾਗਤੀ ਗੇਟ ਦਾ ਕੀਤਾ ਜਾਵੇਗਾ ਉਦਘਾਟਨ

ਗੁਰੂਹਰਸਹਾਏ/ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਸੀ.ਆਰ.ਐੱਫ-2018-19 ਸਕੀਮ ਤਹਿਤ ਫਰੀਦਕੋਟ-ਸਾਦਿਕ-ਦੀਪ ਸਿੰਘ ਵਾਲਾ ਗੁਰੂਹਰਸਹਾਏ-ਗੋਲੂਕਾ ਸੜਕ ਨੂੰ ਚਹੁੰ-ਮਾਰਗੀ ਕਰਨ ਅਤੇ ਸਵਾਗਤੀ ਗੇਟ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਗੁਰੂਹਰਸਹਾਏ ਅਤੇ ਰੇਲਵੇ ਸਕਾਈ ਵਾਕ ਬ੍ਰਿਜ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ।

Advertisements

ਇਹ ਜਾਣਕਾਰੀ ਦਿੰਦਿਆਂ ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਗੁਰੂਹਰਸਹਾਏ ਦੀ ਨਵੀਂ ਇਮਾਰਤ ਬਣਨ ਤੇ ਲਗਭਗ 8 ਕਰੋੜ ਅਤੇ ਰੇਲਵੇ ਸਕਾਈ ਵਾਕ ਬ੍ਰਿਜ ਤੇ ਲਗਭਗ 6 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਰੀਦਕੋਟ-ਸਾਦਿਕ-ਦੀਪ ਸਿੰਘ ਵਾਲਾ ਗੁਰੂਹਰਸਹਾਏ-ਗੋਲੂਕਾ ਸੜਕ ਨੂੰ ਚਹੁੰ-ਮਾਰਗੀ ਕਰਨ ਅਤੇ ਸਵਾਗਤੀ ਗੇਟ ਦਾ ਉਦਘਾਟਨ ਕੀਤਾ ਜਾਣਾ ਹੈ ਉਸ ਤੇ 18 ਕਰੋੜ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਹਿੱਤ ਵਿੱਚ ਕਈ ਤਰ੍ਹਾਂ ਤੇ ਨਵੇਂ ਫੈਸਲੇ ਲਏ ਗਏ ਹਨ ਜਿਸ ਦਾ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਲਾਭ ਮਿਲੇਗਾ।

LEAVE A REPLY

Please enter your comment!
Please enter your name here