Saturday, October 31, 2026
Home Latest ਐਨ.ਸੀ.ਡੀ.ਪ੍ਰੋਗਰਾਮ ਅਧੀਨ ਲਗਾਏ ਕੈਂਪ ਵਿੱਚ 107 ਮਰੀਜਾਂ ਦੀ ਹੋਈ ਜਾਂਚ

ਐਨ.ਸੀ.ਡੀ.ਪ੍ਰੋਗਰਾਮ ਅਧੀਨ ਲਗਾਏ ਕੈਂਪ ਵਿੱਚ 107 ਮਰੀਜਾਂ ਦੀ ਹੋਈ ਜਾਂਚ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਸੈਣੀ ਹਵੇਲੀ ਪਿੱਪਲਾਂ ਵਾਲਾ ਮੁਹੱਲਾ ਭਦਰੋਆ ਪਠਾਨਕੋਟ ਵਿਖੇ ਕੈਂਪ ਲਗਾਇਆ ਗਿਆ, ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ। ਇਸ ਕੈਂਪ ਵਿਚ ਤੀਹ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਹਿਮੋਗਲੋਬਿਨ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ।

Advertisements

ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਸੈਣੀ ਹਵੇਲੀ ਪਿੱਪਲਾਂ ਵਾਲਾ ਮੁਹੱਲਾ ਭਦਰੋਆ ਵਿਚ 107 ਲੋਕਾਂ ਦਾ ਚੈੱਕਅਪ ਕੀਤਾ ਗਿਆ। ਜਿਨ•ਾਂ ਲੋਕਾਂ ਨੂੰ ਇਸ ਸਬੰਧਤ ਕੋਈ ਬਿਮਾਰੀ ਸੀ ਉਹਨਾਂ ਦਾ ਇਲਾਜ ਕੀਤਾ ਗਿਆ। ਇਸ ਕੈਂਪ ਵਿਚ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਸਮੀਰਪਾਲ ਐਲ.ਟੀ, ਵੀਨਾ ਅਨੁਰਾਧਾ ਏ.ਐਨ.ਐਮ, ਆਸ਼ਾ ਵਰਕਰ ਸਪਨਾ, ਸੁਸ਼ਮਾ ਅਤੇ ਨੀਤੂ ਅਤੇ ਪ੍ਰਿਆ ਜ਼ਿਲਾ ਆਂਕੜਾ ਅਸੀਸਟੈਂਟ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here