ਕੁਲਜੀਤ ਸਿੰਘ ਭਾਜਪਾ ਓਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਦਸੂਹਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਓ ਬੀ ਸੀ ਮੋਰਚਾ ਦੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੁਲਜੀਤ ਸਿੰਘ ਨੂੰ ਓ ਬੀ ਸੀ ਮੋਰਚਾ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੋਕੇ ਅਮਰਜੀਤ ਗੋਲਡੀ ਤੇ ਰਾਮ ਪਲੀ ਨੂੰ ਜਿਲ੍ਹਾ ਜਨਰਲ਼ ਸਕੱਤਰ, ਰਾਮਪਾਲ ਨੂੰ ਉਪ ਪ੍ਰਧਾਨ,ਸੋਹਣ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੋਕੇ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਅਤੇ ਓ ਬੀ ਸੀ ਦੇ ਪ੍ਰਧਾਨ ਰਜਿੰਦਰ ਬਿੱਟਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਰੋਪਾ ਪਾ ਕੇ ਕੀਤਾ ਸਨਮਾਨਿਤ ।ਇਸ ਮੋਕੇ ਰਜਿੰਦਰ ਬਿੱਟਾ ਤੇ ਮਨਹਾਸ ਨੇ ਕਿਹਾ ਕਿ ਮੇਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰਾ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ ਹੈ ਉਨ੍ਹਾਂ ਕਿਹਾ ਕੇ ਕੁਲਜੀਤ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ।

Advertisements

ਉਨ੍ਹਾ ਕਿਹਾ ਕੇ ਮੇਹਨਤੀ ਵਰਕਰਾਂ ਨੂੰ ਜੁੰਮੇਵਾਰੀਆਂ ਦੇ ਕੇ ਪਾਰਟੀ ਵਿੱਚ ਮਾਨ ਸਮਾਨ ਕੀਤਾ ਜਾ ਰਿਹਾ।ਉਨ੍ਹਾਂ ਆਉਣ ਵਾਲੇ ਸਮੇਂ ਦੌਰਾਨ ਹੋਰ ਜੁੰਮੇਵਾਰੀਆਂ ਦੇਣ ਦੀ ਗੱਲ ਵੀ ਆਖੀ।ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਕੁਲਜੀਤ ਸਿੰਘ ਨੂੰ ਜਲਦੀ ਹੀ ਓ ਬੀ ਸੀ ਦੀ ਜਿਲ੍ਹਾ ਨਵੀਂ ਟੀਮ ਬਣਾਉਣ ਦੇ ਅਧਿਕਾਰ ਦਿੱਤੇ ਗਏ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਅਜੈ ਕੌਸ਼ਲ ਸੇਠੁ, ਵਿਜੇ ਸ਼ਰਮਾ ਸੀਨੀਅਰ ਲੀਡਰ,ਪਵਨ ਕਪੁਲਾ, ਕੈਪਟਨ ਕਰਨ ਸਿੰਘ, ਸ਼ਮਸ਼ੇਰ ਸਿੰਘ ਜਨਰਲ਼ ਸਕੱਤਰ, ਮੰਡਲ ਪ੍ਰਧਾਨ ਰੁਪਿੰਦਰ ਸਿੰਘ ਦਸੂਹਾ, ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਬਡਲਾ, ਯੂਥ ਪ੍ਰਧਾਨ ਵਿਨੋਦ ਮਿੱਠੂ, ਰਘੁਬੀਰ ਸਿੰਘ, ਪਵਨ ਕੁਮਾਰ, ਗੁਰਬਚਨ ਸਿੰਘ ਆਦਿ ਭਾਜਪਾ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here