ਆਈ.ਈ.ਸੀ ਵਿੰਗ ਵਲੋਂ ਜਾਗਰੂਕਤਾ ਵੈਨਾਂ ਰਾਹੀਂ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਕੀਤਾ ਜਾ ਰਿਹਾ ਸੁਚੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਸਿਰਫ ਬੀਮਾਰ ਲੋਕਾਂ ਦੇ ਇਲਾਜ ਲਈ ਹੀ ਨਹੀਂ ਬਲਕਿ ਬਿਮਾਰੀਆਂ ਤੋਂ ਬਚਾਓ ਪ੍ਰਤੀ ਜਾਗਰੂਕ ਵੀ ਕਰਦਾ ਹੈ। ਬੀਮਾਰੀ ਹੋਣ ਦੇ ਕਾਰਨ, ਇਲਾਜ ਅਤੇ ਬੀਮਾਰੀ ਹੋਣ ਤੋਂ ਪਹਿਲਾ ਹੀ ਬਚਾਓ ਦੇ ਸਬੰਧੀ ਆਈ.ਈ.ਸੀ ਵਿੰਗ ਪੰਜਾਬ ਵਲੋਂ ਵੱਖ-ਵੱਖ ਸਮੇਂ ਤੇ ਜਾਗਰੂਕਤਾ ਵੈਨਾਂ ਰਾਹੀਂ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾਦਾਂ ਹੈ। ਇਸੇ ਲੜੀ ਤਹਿਤ ਗੈਰ-ਸੰਚਾਰਿਤ ਬੀਮਾਰੀਆਂ ਜਿਵੇਂ ਕਿ ਦਿਲ ਦੇ ਰੋਗ, ਸ਼ੂਗਰ, ਕੈਂਸਰ ਆਦਿ ਸੰਬਧੀ ਜਾਗਰੂਕ ਕਰਦੀ ਵੈਨ ਨੂੰ ਸਿਵਲ ਸਰਜਨ ਦਫਤਰ ਤੋਂ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ.ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ.ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਵਾਤੀ ਵਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇਕੇ ਵੱਖ ਵੱਖ ਸਿਹਤ ਸੰਸਥਾਂਵਾਂ ਲਈ ਰਵਾਨਾ ਕੀਤਾ ਗਿਆ।

Advertisements

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ.ਪਵਨ ਕੁਮਾਰ ਨੇ ਦੱਸਿਆ ਕਿ ਅਜੋਕੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਕਾਰਨ ਦਿਲ ਦੇ ਰੋਗ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਦੀ ਬਹੁਤਾਤ ਹੋ ਰਹੀ ਹੈ ਤੇ ਇਨਾਂ ਤੋਂ ਬਚਾਓ ਲਈ ਰੋਜ਼ਾਨਾ ਸਰੀਰਕ ਕਸਰਤ ਦੇ ਨਾਲ ਨਾਲ ਤੰਬਾਕੂ, ਸ਼ਰਾਬ,ਜੰਕ ਫੂਡ,ਤੇ ਜਿਆਦਾ ਤਲੇ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਵੈਨ 22 ਦਸੰਬਰ ਤੱਕ ਸਬ-ਡਵੀਜ਼ਨਲ ਹਸਪਤਾਲ ਪੱਧਰ ਤੇ ਜਾ ਕੇ ਜਾਗਰੂਕ ਕਰੇਗੀ।ਵੈਨ ਰਵਾਨਾ ਕਰਨ ਮੌਕੇ ਡਾ.ਸੀਮਾ ਗਰਗ,ਡਾ.ਜੀ.ਪੀ ਸਿੰਘ, ਡਾ.ਦਵਿੰਦਰ ਪੁਰੀ, ਡਾ.ਰਮਨ, ਡਾ.ਬਲਦੇਵ ਸਿੰਘ, ਡਾ.ਜਸਵੰਤ ਸਿੰਘ, ਡਾ.ਮਨੋਹਰ ਲਾਲ, ਡਾ.ਜੈ.ਐਸ ਬੈਂਸ, ਜਿਲਾ੍ਹ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਤੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here