ਗਠੀਏ ਦੇ ਮਰੀਜਾਂ ਲਈ ਉਪਯੋਗੀ ਹੋਵੇਗਾ ਫਿੰਗਰ ਸਟ੍ਰੇਟਨਰ, ਕਰਵਾਇਆ ਪੇਟੈਂਟ

ਜਲੰਧਰ (ਦ ਸਟੈਲਰ ਨਿਊਜ)। ਜਲੰਧਰ ਸੀਟੀ ਵਰਲਡ ਸਕੂਲ ਦੇ ਅਧਿਆਪਕ ਨੀਰਜ ਅਰੋੜਾ ਅਤੇ ਡਾ. ਹਰਮੀਤ ਸਿੰਘ, ਡਿਪਟੀ ਡਾਇਰੈਕਟਰ, ਆਈਪੀਆਰ ਸੈੱਲ, ਸੀਟੀ ਯੂਨੀਵਰਸਿਟੀ ਨੇ ਗਠੀਏ ਦੇ ਮਰੀਜਾਂ ਲਈ ਇੱਕ ਫਿੰਗਰ ਸਟ੍ਰੇਟਨਰ ਦਾ ਪੇਟੈਂਟ ਕੀਤਾ ਹੈ। ਇਹ ਯੰਤਰ ਮਰੀਜਾਂ ਨੂੰ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਸਿੱਧਾ ਕਰਨ ਵਿੱਚ ਮਦਦ ਕਰੇਗਾ। ਇਹ ਪ੍ਰੋਜੈਕਟ ਯੂਨੀਵਰਸਿਟੀ ਦੀ ਰੋਬੋਟਿਕਸ ਲੈਬ ਵਿੱਚ ਤਿਆਰ ਕੀਤਾ ਗਿਆ ਸੀ। ਪ੍ਰੋਟੋਟਾਈਪ ਐਕਰੀਲਿਕ ਸੀਟ ਅਤੇ ਸਿਲੀਕੋਨ ਕਲਿੱਪ ਤੋਂ ਬਣਾਇਆ ਗਿਆ ਹੈ। ਇਸਦੀ ਵਰਤੋਂ ਸਟੀਕ ‘ਤੇ ਉਂਗਲੀ ਨੂੰ ਰੱਖਣ ਲਈ ਕੀਤੀ ਜਾਂਦੀ ਹੈ।
ਨੀਰਜ ਅਰੋੜਾ ਅਤੇ ਡਾ: ਹਰਮੀਤ ਨੇ ਕਿਹਾ ਕਿ ਅਸੀਂ ਅਸਲ ਜਿੰਦਗੀ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ। ਹੁਣ ਤੱਕ ਸਾਡੇ ਕੋਲ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਸਾਰੇ ਪੇਟੈਂਟ ਹਨ। ਨਵੀਂ ਡਿਵਾਈਸ ਦਾ ਉਦੇਸ਼ ਉਨ੍ਹਾਂ ਮਰੀਜਾਂ ਨੂੰ ਤੇਜੀ ਨਾਲ ਠੀਕ ਹੋਣ ਵਿੱਚ ਮਦਦ ਕਰਨਾ ਹੈ। ਇਸ ਸਟ੍ਰੈਟਨਰ ਨੂੰ ਇਸ ਤਰ੍ਹਾਂ ਡਿਜਾਇਨ ਕੀਤਾ ਗਿਆ ਹੈ ਕਿ ਇਹ ਮਰੀਜਾਂ ਨੂੰ ਆਪਣੀਆਂ ਉਂਗਲਾਂ ਨੂੰ ਸਿੱਧਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਆਰਾਮ ਵੀ ਦਿੰਦਾ ਹੈ। ਫਿਲਹਾਲ ਇਸ ਨੂੰ ਪੇਟੈਂਟ ਕਰਵਾਉਣ ਤੋਂ ਬਾਅਦ ਇਸ ‘ਚ ਸੁਧਾਰ ਕੀਤੇ ਜਾ ਰਹੇ ਹਨ। ਇਸ ਦੇ ਪੂਰੇ ਰੂਪ ‘ਚ ਆਉਣ ਤੋਂ ਬਾਅਦ ਹੀ ਇਸ ਨੂੰ ਬਾਜਾਰ ‘ਚ ਲਾਂਚ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here