Saturday, October 31, 2026
Home Punjab ਤੀਜੇ ਦਿਨ ਵੀ ਮਨਿਸਟੀਰੀਅਲ ਮੁਲਾਜਮਾਂ ਨੇ ਆਪਣੀ ਡਿਊਟੀ ਦਾ ਕੀਤਾ ਬਾਈਕਾਟ, ਸਰਕਾਰ...

ਤੀਜੇ ਦਿਨ ਵੀ ਮਨਿਸਟੀਰੀਅਲ ਮੁਲਾਜਮਾਂ ਨੇ ਆਪਣੀ ਡਿਊਟੀ ਦਾ ਕੀਤਾ ਬਾਈਕਾਟ, ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਤੀਜੇ ਦਿਨ ਵੀ ਪੰਜਾਬ ਭਰ ਵਿੱਚ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਆਪਣੀ ਡਿਊਟੀ ਦਾ ਬਾਈਕਾਟ ਕਰਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਜਿਲ੍ਹੇ ਵਿੱਚ ਸਮੂਹ ਦਫਤਰਾਂ ਦੇ ਕਰਮਚਾਰੀਆਂ ਵੱਲੋਂ ਆਪਣੇ ਦਫਤਰਾਂ ਵਿੱਚੋਂ ਡਿਊਟੀ ਦਾ ਬਾਈਕਾਟ ਕਰਕੇ ਜਿਲ੍ਹਾ ਜਨਰਲ ਸਕੱਤਰ ਜਸਬੀਰ ਸਿੰਘ ਧਾਮੀ ਅਤੇ ਪੀ.ਡਬਲਯੂ.ਡੀ. ਦੇ ਪ੍ਰਧਾਨ ਸੁਰਜੀਤ ਕੁਮਾਰ ਦੀ ਅਗਵਾਈ ਵਿੱਚ ਪੀ.ਡਬਲਯੂ.ਡੀ. ਦਫਤਰ ਹੁਸ਼ਿਆਰਪੁਰ ਦੇ ਬਾਹਰ ਰੋਸ਼ ਰੈਲੀ ਕੀਤੀ ਗਈ, ਜਿਸ ਵਿੱਚ ਸ਼ਤੀਸ਼ ਰਾਣਾ ਪੈਨਸ਼ਨਰ ਲੀਡਰ, ਕੁਲਤਰਨ ਸਿੰਘ ਪੈਨਸ਼ਨਰ ਲੀਡਰ, ਪ੍ਰੇਮ ਨਾਥ, ਬੀ.ਐਸ.ਸੈਣੀ ਪੈਨਸ਼ਨਰ ਲੀਡਰ, ਲਖਬੀਰ ਸਿੰਘ, ਮੰਗਲ ਸਿੰਘ ਇਰੀਗੇਸ਼ਨ ਵਿਭਾਗ, ਹਰਕਮਲ ਸਿੰਘ, ਪਰਮਜੀਤ ਸਿੰਘ ਜਨਰਲ ਸੈਕੇਟਰੀ ਸੀ.ਪੀ.ਐਫ, ਰਜਨੀ ਰਾਣੀ, ਬਲਜੀਤ ਕੌਰ ਪੀ.ਡਬਲਯੂ.ਡੀ ਵਿਭਾਗ, ਪ੍ਰਭਜੋਤ ਸਿੰਘ ਐਕਸਾਈਜ਼ ਵਿਭਾਗ, ਹੈਲਥ ਵਿਭਾਗ ਦੇ ਪ੍ਰਧਾਨ ਨਵਦੀਪ ਸਿੰਘ ਤੇ ਪਲਵਿੰਦਰ ਕੌਰ, ਬਲਬੀਰ ਸਿੰਘ ਸਪੋਰਟਸ ਵਿਭਾਗ ਆਦਿ ਵੱਲੋਂ ਆਪਣੇ ਸੰਬੋਧਨ ਵਿੱਚ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਸਟੇਟ ਬਾਡੀ ਦੀ ਮੀਟਿੰਗ ਅਟੈਂਡ ਕਰਨ ਸਬੰਧੀ ਜਾਣ ਕਾਰਨ ਜਸਬੀਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਕਿ ਜਥੇਬੰਦੀ ਦੇ ਹਰ ਇੱਕ ਐਕਸ਼ਨ ਨੂੰ ਇਸ ਜਿਲ੍ਹੇ ਵਿੱਚ ਲਾਗੂ ਕੀਤਾ ਜਾਵੇਗਾ ਕਿਉਂ ਜੋ ਸਰਕਾਰ ਵੱਲੋਂ ਪੇਅ ਕਮਿਸ਼ਨ ਦਾ ਪੂਰਾ ਲਾਭ ਨਹੀਂ ਦਿੱਤਾ ਗਿਆ। ਕਰਮਚਾਰੀਆਂ ‘ਤੇ ਡਿਵੈਲਪਮੈਂਟ ਟੈਕਸ ਲਗਾ ਕੇ ਲਾਭ ਨੂੰ ਵਾਪਸ ਲਿਆ ਜਾਂਦਾ ਹੈ ਅਤੇ ਪੇਂਡੂ ਭੱਤੇ ਤੇ ਰੋਕ ਆਦਿ ਲਗਾਉਣ ਦੇ ਜੁਬਾਨੀ ਆਦੇਸ਼ ਦੀ ਨਿਖੇਧੀ ਕੀਤੀ, ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਪ੍ਰਕ੍ਰਿਆ ਵਿੱਚ ਰੋੜੇ ਅਟਕਾਏ ਜਾ ਰਹੇ ਹਨ। ਸੈਂਟਰ ਪੈਟਰਨ ਤੇ ਕੀਤੀ ਗਈ ਭਰਤੀ ਨੂੰ ਰੱਦ ਕਰਕੇ ਸਬੰਧਤ ਕਰਮਚਾਰੀਆਂ ਨੂੰ ਪੂਰੇ ਸਕੇਲ ਦਿੱਤੇ ਜਾਣ, ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਹੋਰ ਜੋ ਮੁਲਾਜਮ ਮਾਰੂ ਫੈਸਲੇ ਲਾਗੂ ਕੀਤੇ ਗਏ ਹਨ, ਵਾਪਸ ਲਏ ਜਾਣ।

Advertisements

LEAVE A REPLY

Please enter your comment!
Please enter your name here