Tuesday, October 27, 2026
Home National ਨਵੇਂ ਸਾਲ ਤੇ ਖੁਸ਼ਖਬਰੀ: ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 102.50 ਰੁਪਏ...

ਨਵੇਂ ਸਾਲ ਤੇ ਖੁਸ਼ਖਬਰੀ: ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 102.50 ਰੁਪਏ ਦੀ ਹੋਈ ਕਟੌਤੀ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਨਵੇਂ ਸਾਲ ‘ਤੇ LPG ਗਾਹਕਾਂ ਲਈ ਰਾਹਤ ਦੀ ਖਬਰ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 102.50 ਰੁਪਏ ਦੀ ਕਟੌਤੀ ਕੀਤੀ ਹੈ। ਨਵੀਆਂ ਕੀਮਤਾਂ 1 ਜਨਵਰੀ 2022 ਤੋਂ ਲਾਗੂ ਹੋਣਗੀਆਂ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

Advertisements

ਪਿਛਲੇ ਮਹੀਨੇ 1 ਦਸੰਬਰ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 103.50 ਰੁਪਏ ਪ੍ਰਤੀ ਸਿਲੰਡਰ ਤੱਕ ਵਧਾਈ ਗਈ ਸੀ। IOC ਦੇ ਅਨੁਸਾਰ 1 ਜਨਵਰੀ, 2022 ਨੂੰ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਦੀ ਕੀਮਤ 102.50 ਰੁਪਏ ਘਟ ਕੇ 1,998.5 ਰੁਪਏ ਹੋ ਗਈ ਹੈ। ਮੁੰਬਈ ‘ਚ 19 ਕਿਲੋ ਦਾ LPG ਸਿਲੰਡਰ 102.50 ਰੁਪਏ ਘਟਾ ਕੇ 1,948.5 ਰੁਪਏ, ਕੋਲਕਾਤਾ ‘ਚ 101 ਰੁਪਏ ਘੱਟ ਕੇ 2,076 ਰੁਪਏ ਅਤੇ ਚੇਨਈ ‘ਚ 103.50 ਰੁਪਏ ਘੱਟ ਕੇ 2,131 ਰੁਪਏ ਹੋ ਗਿਆ ਹੈ।

LEAVE A REPLY

Please enter your comment!
Please enter your name here