ਪਿੰਡ ਜਾਜਾ ਵਿੱਚ ਨੂੰਹ ਨੇ ਆਸ਼ਕ ਗ੍ਰੰਥੀ ਨਾਲ ਮਿਲ ਕੇ ਕੀਤਾ ਸੀ ਸੱਸ-ਸਹੁਰੇ ਦਾ ਕਤਲ, ਦੋਨੋ ਆਏ ਪੁਲਸ ਅੜਿੱਕੇ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼): ਟਾਂਡਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਾਜਾ ਵਿਖੇ ਇੱਕ ਬਜੁਰਗ ਜੋੜੇ ਦਾ ਉਹਨਾ ਦੇ ਹੀ ਘਰ ਵਿੱਚ ਕਤਲ ਕਰਕੇ ਲਾਸ਼ਾ ਨੂੰ ਅੱਗ ਲਗਾ ਦਿੱਤੀ ਹੈ । ਜਿਸ ਤੇ ਤੁਰੰਤ ਟਾਂਡਾ ਰਾਜ ਕੁਮਾਰ ਬਜਾੜ੍ਹ ਸਮੇਤ ਮੁੱਖ ਅਫਸਰ ਥਾਣਾ ਟਾਂਡਾ ਸੁਰਜੀਤ ਸਿੰਘ ਪੱਡਾ ਮੋਕਾ ਤੇ ਪੁੱਜੇ ਅਤੇ ਪਾਇਆ ਕਿ  ਰਿਟਾ: ਸੁਬੇਦਾਰ ਮਨਜੀਤ ਸਿੰਘ ਉਮਰ ਕਰੀਬ 56 ਸਾਲ ਪੁੱਤਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੋਰ ਉਮਰ ਕਰੀਬ 52 ਸਾਲ ਦੀਆਂ ਮ੍ਰਿਤਕ ਦੇਹਾ ਉਹਨਾ ਦੇ ਬੈਡਰੂਮ ਵਿੱਚ ਅੱਗ ਨਾਲ ਸੜੀਆ ਹੋਇਆ ਸਨ ਤੇ ਅੱਗ ਸੁਲੱਗ ਰਹੀ ਸੀ । ਉਸ ਸਮੇ ਘਰ ਵਿੱਚ ਮ੍ਰਿਤਕਾ ਦਾ ਪੁੱਤਰ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੋਰ ਮੋਜੂਦ ਸਨ।

Advertisements

ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਵਕਤ ਕਰੀਬ 11.15 ਵਜੇ ਦਿਨ ਘਰੋ ਚਲਾ ਗਿਆ ਸੀ ਅਤੇ ਰਾਤ ਵਕਤ ਕਰੀਬ 10.15 ਵਜੇ ਰਾਤ ਘਰ ਆਇਆ ਤਾ ਉਸ ਨੇ ਘਰ ਦੀਆ ਡੋਰ ਬੈਲਾ ਮਾਰੀਆ ਪਰ ਕਿਸੇ ਨੇ ਦਰਵਾਜਾ ਨਹੀ ਖੋਲ਼ਿਆ ਤਾ ਉਹ ਕੰਧ ਟੱਪ ਕੇ ਅੰਦਰ ਗਿਆ ਤਾ ਲੋਬੀ ਦਾ ਦਰਵਾਜਾ ਵੀ ਅੰਦਰੋ ਲਾਕ ਸੀ, ਜੋ ਧੱਕਾ ਮਾਰ ਕੇ ਦਰਵਾਜਾ ਖੋਲਿਆ ਤਾ ਅੰਦਰ ਧੂੰਆ ਹੋਇਆ ਸੀ, ਤਾ ਉਹ ਦੋੜ ਕੇ ਆਪਣੀ ਪਤਨੀ ਮਨਦੀਪ ਕੋਰ ਦੇ ਕਮਰੇ ਵੱਲ ਨੂੰ ਗਿਆ ਤਾ ਉਸ ਨੇ ਦੇਖਿਆ ਤਾ ਦਰਵਾਜੇ ਨੂੰ ਬਾਹਰੋ ਕੁੰਡਾ ਲੱਗਾ ਹੋਇਆ ਸੀ ਤੇ ਕੁੰਡਾ ਖੋਲ ਕੇ ਅੰਦਰ ਗਿਆ ਤਾ ਉਸ ਨੂੰ ਪਤਨੀ ਨੂੰ ਕੁਰਸੀ ਪਰ ਕਪੜੇ ਨਾਲ ਬੰਨਿਆ ਹੋਇਆ ਸੀ। ਉਸ ਨੇ ਬੰਨਣ ਨੂੰ ਹੱਥ ਮਾਰਿਆ ਤਾ ਬੰਨਣ ਖੁੱਲ ਗਿਆ। ਉਸ ਤੋ ਬਾਅਦ ਉਹ ਆਪਣੇ ਮਾਤਾ ਪਿਤਾ ਦੇ ਕਮਰੇ ਵੱਲ ਨੂੰ ਗਿਆ ਤਾ ਦੇਖਿਆ ਕਿ ਉਸ ਦੇ ਮਾਤਾ ਪਿਤਾ ਦੇ ਕਮਰੇ ਦਾ ਦਰਵਾਜੇ ਭੇੜਿਆ ਹੋਇਆ ਸੀ। ਜਦ ਉਸ ਨੇ ਦਰਵਾਜਾ ਖੋਲ ਕੇ ਦੇਖਿਆ ਤਾ ਉਸ ਦੇ ਮਾਤਾ ਪਿਤਾ ਦੀਆ ਮ੍ਰਿਤਕ ਦੇਹਾ ਸੜ ਰਹੀਆ ਸਨ। ਜਦ ਉਸ ਨੇ ਮਨਦੀਪ ਕੋਰ ਨੂੰ ਪੁਛਿਆ ਤਾ ਉਸ ਨੇ ਦਸਿਆ ਕਿ 03 ਵਿਅਕਤੀ ਕਰੀਬ 04 ਵਜੇ ਸ਼ਾਮ ਘਰ ਦਾਖਲ ਹੋਏ ਤੇ ਉਸ ਨੂੰ ਉਸ ਦੇ ਕਮਰੇ ਵਿੱਚ ਕੁਰਸੀ ਨਾਲ ਬੰਨ ਕੇ ਦਰਵਾਜਾ ਬਾਹਰੋ ਬੰਦ ਕਰਕੇ ਚਲੇ ਗਏ । ਇਹ ਕਾਰਾ ਉਹਨਾ ਵਿਅਕਤੀਆ ਨੇ ਕੀਤਾ ਹੈ। ਮਨਦੀਪ ਕੋਰ ਦੇ ਕਮਰੇ ਦੇ ਨਾਲ ਅਟੈਚ ਬਾਥਰੂਮ ਦਾ ਇੱਕ ਦਰਵਾਜਾ ਬੈਡਰੂਮ ਵਿੱਚ ਅਤੇ ਇੱਕ ਲੋਬੀ ਵਿੱਚ ਖੁਲੱਦਾ ਹੈ ਜੋ ਇਹਨਾ ਨੂੰ ਕਿਸੇ ਪਾਸੋ ਵੀ ਕੁੰਡੀ ਨਹੀ ਲੱਗੀ ਸੀ। ਜੋ ਦੋਨੋ ਸਟੋਰੀਆ ਵਿਰੋਧਾਭਾਸੀ ਹੋਣ ਤੇ ਇਸ ਦੀ ਤਫਤੀਸ਼ ਢੁੰਘਾਈ ਨਾਲ ਸ਼ੁਰੂ ਕੀਤੀ ਤੇ ਰਵਿੰਦਰ ਸਿੰਘ ਦੇ ਬਿਆਨਾ ਤੇ ਮੁੱਕਦਮਾ ਨੰਬਰ 02 ਮਿਤੀ 1-1-2022 ਅ/ਧ 302 ,120-ਬੀ34 ਭ:ਦ ਥਾਣਾ ਟਾਂਡਾ ਬਰ ਖਿਲਾਫ ਮਨਦੀਪ ਕੋਰ ਅਤੇ ਅਗਿਆਤ ਵਿਅਕਤੀਆ ਦੇ ਖਿਲਾਫ ਦਰਜ ਰਜਿਸ਼ਟਰ ਕੀਤਾ ਗਿਆ ।

ਐਸ.ਐਸ.ਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ, ਫਫਸ਼ ਜੀ ਵੱਲੋ ਇਸ ਸੰਨਸਨੀਖੇਜ ਕੇਸ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰਖਦੇ ਹੋਏ ਐਸ.ਪੀ ਹੈਕੁਆਟਰ ਹੁਸ਼ਿਆਰਪੁਰ ਅਸ਼ਵਨੀ ਕੁਮਾਰ, ਡੀ.ਐਸ.ਪੀ (ਡੀ) ਸ਼ਰਬਜੀਤ ਰਾਏ , ਇੰਸ ਬਲਵਿੰਦਰ ਪਾਲ ਇੰਚਾਰਜਛੀਅ  ਅਤੇ ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਨੂੰ ਮੋਕਾ ਤੇ ਜਾ ਕੇ ਤਫਤੀਸ਼ ਗਹਿਨਤਾ ਨਾਲ ਕਰਨ ਦੇ ਆਦੇਸ਼ ਦਿੱਤੇ । ਜੋ ਇਸ ਤੇ ਕਾਰਵਾਈ ਕਰਦੇ ਹੋਏ ਐਸ.ਪੀ ਹੈਕੁਆਟਰ ਹੁਸ਼ਿਆਰਪੁਰ ਅਸ਼ਵਨੀ ਕੁਮਾਰ, ਡੀ.ਐਸ.ਪੀ (ਡੀ) ਸ਼ਰਬਜੀਤ ਰਾਏ , ਡੀ ਐਸ ਪੀ ਟਾਂਡਾ ਰਾਜ ਕੁਮਾਰ ਬਜਾੜ੍ਹ, ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਅਤੇ ਮੁੱਖ ਅਫਸਰ ਥਾਣਾ ਟਾਂਡਾ ਐਸ ਆਈ ਸੁਰਜੀਤ ਸਿੰਘ ਪੱਡਾ ਦੀਆ ਟੀਮਾ ਨੇ ਬਹੁਤ ਸੰਜੀਦਗੀ ਅਤੇ ਸਮਝਦਾਰੀ ਤੋ ਕੰਮ ਲੈਦੇ ਹੋਏ ਕੁਝ ਹੀ ਘੰਟਿਆ ਵਿੱਚ ਇਸ ਦੋਹਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਦੋਸ਼ਣ ਮਨਦੀਪ ਕੋਰ ਅਤੇ ਉਸ ਦੇ ਆਸ਼ਕ ਜਸਮੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਪਿੰਡ ਦਾਤਾ ਦੇ ਗੁਰੂਦੁਆਰਾ ਸਾਹਿਬ ਵਿੱਚ ਗ੍ਰੰਥੀ ਦਾ ਕੰਮ ਕਰਦਾ ਹੈ ਅਤੇ ਪਿੰਡ ਸੰਘੜ ਜਿਲਾ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕਰਕੇ ਅਤੇ ਇਹਨਾ ਵੱਲੋ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਮੋਟਰ ਸਾਇਕਲ ਬ੍ਰਾਮਦ ਕਰ ਲਿਆ।

ਤਫਤੀਸ਼ ਤੋ ਸਾਹਮਣੇ ਆਇਆ ਕਿ ਮਨਦੀਪ ਕੋਰ ਦੇ ਪਿਛਲੇ ਕਾਫੀ ਸਮੇ ਤੋ ਜਸਮੀਤ ਸਿੰਘ ਨਾਲ ਆਸ਼ਕਾਨਾ ਸੰਬੰਧ ਚੱਲੇ ਆ ਰਹੇ ਹਨ ਅਤੇ ਇਹਨਾ ਸਬੰਧਾ ਵਿੱਚ ਮਨਦੀਪ ਕੋਰ ਆਪਣੇ ਸੱਸ ਸਹੁਰਾ ਨੂੰ ਰੋੜਾ ਸਮਝਦੀ ਸੀ। ਇਸ ਲਈ ਇਸ ਨੇ ਆਪਣੇ ਪਤੀ ਦੇ 11.15 ਵਜੇ ਦਿਨ ਘਰੋ ਜਾਣ ਤੋ ਬਾਅਦ ਆਪਣੇ ਆਸ਼ਕ ਨੂੰ ਘਰੇ ਬੁਲਾ ਕੇ ਦੋਨਾ ਦਾ ਗਲਾ ਘੁੱਟ ਕੇ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਸਬੂਤ ਮਿਟਾਉਣ ਦੀ ਨਿਯਤ ਨਾਲ ਦੋਨਾ ਦੀਆ ਲਾਸ਼ਾ ਨੂੰ ਅੱਗ ਲਗਾ ਕੇ ਸਾੜ ਦਿੱਤਾ । ਵਾਰਦਾਤ ਤੋ ਬਾਅਦ ਇਹਨਾ ਨੇ ਦੋਨਾ ਨੇ ਰਲ ਕੇ ਘਰ ਵਿੱਚੋ ਗਹਿਣੇ ਚੋਰੀ ਕਰ ਲਏ ਅਤੇ ਜਸਮੀਤ ਹੱਥ ਦੇ ਦਿੱਤੇ । ਜੋ ਉਸ ਤੋ ਬ੍ਰਾਮਦ ਕਰ ਲਏ ਗਏ ਹਨ । ਉਕਤ ਕਤਲ ਦੇ ਮੁੱਕਦਮਾ ਵਿੱਚ ਜੁਰਮ 201, 380 ਭ:ਦ ਦਾ ਵਾਧਾ ਕੀਤਾ ਗਿਆ ਹੈ । ਇਸ ਤੋ ਇਲਾਵਾ ਮਿਤੀ 23-11-2021 ਨੂੰ ਦੋਸ਼ਣ ਮਨਦੀਪ ਕੋਰ ਦੇ ਪੇਕੇ ਘਰੋ ਪਿੰਡ ਦਬੁਰਜੀ ਚੋਰੀ ਹੋਈ ਸੀ ਉਸ ਵਿੱਚ ਕਰੀਬ 15 ਤੋਲੇ ਸੋਨਾ ਚੋਰੀ ਹੋਣਾ ਪਾਇਆ ਗਿਆ। ਜੋ ਇਹਨਾ ਨੇ ਮੰਨਿਆ ਹੈ ਕਿ ਮਨਦੀਪ ਕੋਰ ਨੇ ਆਪਣੇ ਆਸ਼ਕ ਜਸਮੀਤ ਕੋਰ ਨਾਲ ਮਿਲ ਕੇ ਅਮਲ ਵਿੱਚ ਲਿਆਦੀ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 267 ਮਿਤੀ 28-11-2021 ਅ/ਧ 454/380 ਭ:ਦ ਥਾਣਾ ਟਾਂਡਾ ਅਗਿਆਤ ਵਿਅਕਤੀਆ ਖਿਲਾਫ ਦਰਜ ਹੈ । ਮਜੀਦ ਪੁੱਛ ਗਿਛ ਜਾਰੀ ਹੈ ।

LEAVE A REPLY

Please enter your comment!
Please enter your name here