3 ਨੌਸਰਬਾਜ਼ ਔਰਤਾਂ ਪਰਵਾਸੀ ਬਜ਼ੁਰਗ ਦਾ ਢਾਈ ਤੋਲੇ ਸੋਨੇ ਦਾ ਕੜਾ ਲੈ ਫਰਾਰ

ਗੜਸ਼ੰਕਰ (ਦ ਸਟੈਲਰ ਨਿਊਜ਼)ਰਿਪੋਰਟ- ਹਰਦੀਪ ਚੌਹਾਨ। ਕਸਬਾ ਅੱਡਾ ਸਤਨੌਰ ਵਿੱਚ ਅੱਜ 27 ਫਰਵਰੀ ਨੂੰ ਦੁਪਹਿਰ ਕਰੀਬ 12:30 ਵਜੇ 3 ਨੌਸਰਬਾਜ਼ ਔਰਤਾਂ ਵਲੋਂ ਦੰਦਾਂ ਦੀ ਦੁਕਾਨ ਵਿਖੇ ਦਾਖਿਲ ਹੋ ਕੇ ਉੱਥੇ ਹੀ ਕਿਸੇ ਕੰਮ ਆਏ ਪਰਵਾਸੀ ਬਜ਼ੁਰਗ ਦਾ ਸੋਨੇ ਦਾ ਕੜਾ ਖੋਲ ਕੇ ਫਰਾਰ ਹੋ ਗਈਆਂ। ਇਸ ਬਾਰੇ ਗੱਲ ਕਰਦਿਆਂ ਲੁੱਟ ਦਾ ਸ਼ਿਕਾਰ ਹੋਏ ਕੇਹਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਗੁਰੂ ਨੇ ਦੱਸਿਆ ਕਿ ਉਹ ਸਤਨੌਰ ਵਿਖੇ ਦੰਦਾਂ ਦੀ ਦੁਕਾਨ ‘ਤੇ ਦੰਦ ਲਗਵਾਉਣ ਲਈ ਗਿਆ ਸੀ ਕਿ ਉੱਥੇ ਸਵਿਫਟ ਕਾਰ ਵਿੱਚ ਸਵਾਰ ਤਿੰਨ ਔਰਤਾਂ ਉਸ ਕੋਲ ਪੁੱਜੀਆਂ ‘ਤੇ ਉਸਦੀਆਂ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਨ ਲੱਗੀਆਂ।

Advertisements

ਪੀੜਤ ਅਨੁਸਾਰ ਉਹ ਔਰਤਾਂ ਨੂੰ ਪਛਾਣਦਾ ਨਹੀਂ ਸੀ ਪਰ ਉਕਤ ਔਰਤਾਂ ਨੇ ਗੱਲਾਂ ਗੱਲਾਂ ਵਿੱਚ ਉਸ ਨਾਲ ਰਿਸ਼ਤੇਦਾਰੀ ਕੱਢਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਦੇਰ ਵਿੱਚ ਹੀ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਹੱਥ ਵਿੱਚੋਂ ਸੋਨੇ ਦਾ ਕੜਾ ਗਾਇਬ ਸੀ। ਕੇਹਰ ਸਿੰਘ ਅਨੁਸਾਰ ਔਰਤਾਂ ਉਸਨੂੰ ਜਲਦ ਮਿਲਣ ਦਾ ਵਾਅਦਾ ਕਰਕੇ ਤੁਰੰਤ ਗੱਡੀ ਵਿੱਚ ਬੈਠ ਗਈਆਂ ਅਤੇ ਕੜਾ ਲੈ ਕੇ ਫਰਾਰ ਹੋ ਗਈਆਂ। ਪੀੜਤ ਅਨੁਸਾਰ ਉਸਦਾ ਕੜਾ ਢਾਈ ਤੋਲੇ ਦਾ ਸੀ ਅਤੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ ਇਸ ਤੋ ਪਹਿਲਾ ਵੀ ਅੱਡਾ ਸਤਨੋਰ ਚ ਇਸ ਤਰਾ ਦੀਆ ਕਈ ਵਾਰਦਾਤਾ ਹੋ ਚੁੱਕੀਆ ਹਨ। ਪਰ ਪੁਲਿਸ ਲੁਟੇਰਿਆਂ ਨੂੰ ਫੜਣ ਚ ਨਕਾਮ ਰਹੀ ਹੈ।

LEAVE A REPLY

Please enter your comment!
Please enter your name here