ਨਵੇਂ ਸਾਲ ਦਾ ਸ਼ੁਭਆਰੰਭ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈੈਕਸ ਮਲਿਕਪੁਰ ਪਠਾਨਕੋਟ ਵਿਖੇ ਸਾਲ 2022 ਦੇ ਆਰੰਭ ’ਤੇ ਨਵੇਂ ਸਾਲ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਅਧੀਨ ਅੱਜ ਸਵੇਰੇ ਡਿਪਟੀ ਕਮਿਸਨਰ ਦਫਤਰ ਦੇ ਸਟਾਫ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ.ਸੀ ਕੰਪਾਉਂਡ ਵਿਖੇ ਅਤੇ ਜਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਅਪਣੇ ਦਫਤਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਰੱਖੇ ਗਏ।

Advertisements

ਇਸ ਮੋਕੇ ਤੇ ਜਿਲ੍ਹਾ ਅਧਿਕਾਰੀਆਂ ਨੇ ਸਿਰਕਤ ਕੀਤੀ, ਡਿਪਟੀ ਕਮਿਸਨਰ ਸੰਯਮ ਅਗਰਵਾਲ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਦੀਪ ਸਫਰੀ, ਸੰਜੀਵ ਪਠਾਨਿਆ, ਬਲਜੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਜਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਜਿਲ੍ਹਾ ਆਯੂਰਵੈਦਿਕ ਅਤੇ ਜੂਨਾਨੀ ਅਫਸਰ ਡਾ. ਨਰੇਸ ਕੁਮਾਰ ਮਾਹੀ, ਡਾ. ਵਿਪਨ ਸਿੰਘ, ਡਾ. ਜਤਿੰਦਰ, ਡਾ. ਜਤਿਨ , ਸੰਦੀਪ ਠਾਕੁਰ, ਅਭਿਸੇਕ ਸਰਮਾ, ਜਤਿਨ ਸਰਮਾ ਅਤੇ ਅੰਕੁਸ ਸਰਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ। ਬਾਅਦ ਦੁਪਿਹਰ ਧਾਰਮਿਕ ਸਮਾਗਮ ਦੋਰਾਨ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ ਕੀਰਤਨ ਦਰਵਾਰ ਵੀ ਸਜਾਏ ਗਏ ਅਤੇ ਸਰਵੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੋਕੇ ਤੇ ਗੁਰੂ ਜੀ ਦੇ ਅਟੁੱਟ ਲੰਗਰ ਵੀ ਚਲਾਏ ਗਏ।

LEAVE A REPLY

Please enter your comment!
Please enter your name here