ਵਿਆਹੁਤਾ ਔਰਤ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਆਦਮਪੁਰ ਦੇ ਬੇਗਮਪੁਰਾ ਮੁਹਾਲੇ ’ਚ 29 ਸਾਲਾ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ। 10 ਅਕਤੂਬਰ ਨੂੰ ਉਸ ਦਾ ਵਿਆਹ ਹੋਇਆ ਸੀ। ਪੁਲਸ ਨੇ ਥਾਣਾ ਆਦਮਪੁਰ ’ਚ ਮੁਲਜ਼ਮ ਅਧਿਆਪਕ ਪਤੀ ਨਰਿੰਦਰ, ਸਹੁਰਾ ਪਵਿੱਤਰ ਅਤੇ ਸੱਸ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 304-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੂਚਨਾ ਮਿਲਣ ’ਤੇ ਐੱਸ.ਐੱਚ.ਓ. ਹਰਿੰਦਰ ਸਿੰਘ ਆਪਣੀ ਟੀਮ ਨਾਲ ਨਿਜੀ ਹਸਪਤਾਲ ਪਹੁੰਚੇ ਅਤੇ ਡਾਕਟਰ ਨੇ ਦੱਸਿਆ ਕਿ ਮ੍ਰਿਤਕ ਹਾਲਤ ’ਚ ਵਿਆਹੁਤਾ ਨੂੰ ਹਸਪਤਾਲ ਲਿਆਂਦਾ ਗਿਆ ਸੀ। ਮ੍ਰਿਤਕ ਨੀਰਜ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।

Advertisements

ਇਸ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਦੇਰ ਸ਼ਾਮ ਹਸਪਤਾਲ ’ਚ ਦੋਵੇਂ ਪਰਿਵਾਰ ਆਹਮੋ-ਸਾਹਮਣੇ ਹੋ ਗਏ, ਪਰ ਪੁਲਸ ਨੇ ਹਾਲਾਤਾਂ ’ਤੇ ਕਾਬੂ ਪਾ ਲਿਆ। ਪੁਲਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੱਸ.ਐੱਚ.ਓ. ਹਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਜਾਂਚ ’ਚ ਵਿਆਹੁਤਾ ਦੇ ਗਲੇ ’ਤੇ ਨਿਸ਼ਾਨ ਨਹੀਂ ਦੇਖੇ ਸਨ। ਪੋਸਟਮਾਰਟਮ ’ਚ ਹੱਤਿਆ ਵਾਲੀ ਕੋਈ ਗੱਲ ਸਾਹਮਣੇ ਆਈ ਹੈ ਤਾਂ ਧਾਰਾ ਜੋੜੀ ਜਾਵੇਗੀ।ਐੱਸ.ਐੱਚ.ਓ. ਨੇ ਦੱਸਿਆ ਕਿ  ਮ੍ਰਿਤਕ ਦੇ ਪਤੀ ਨਰਿੰਦਰ ਅਤੇ ਸਹੁਰੇ ਪਵਿੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੀਰਜ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਸ ਦੀ ਸੱਸ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਈ ਹੈ। 

LEAVE A REPLY

Please enter your comment!
Please enter your name here