ਸੜਕ ਹਾਦਸੇ ਵਿੱਚ ਗੰਭੀਰ ਜਖਮੀ ਕੰਨਨ ਜੁਨੇਜਾ ਦੀ ਇਲਾਜ ਦੌਰਾਨ ਮੌਤ

ਜਲੰਧਰ  (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। 31 ਦਸੰਬਰ ਨੂੰ ਸੜਕ ਹਾਦਸੇ ਵਿੱਚ ਜਖਮੀ ਹੋਏ ਕਿ੍ਰਸਨਾ ਇੰਜੀਨੀਅਰ ਵਰਕਸ ਦੇ ਮਾਲਕ ਮੁਕੇਸ਼ ਜੁਨੇਜਾ ਦੀ ਪੁੱਤਰੀ ਕੰਨਨ ਜੁਨੇਜਾ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ।  ਹਾਦਸੇ ਦੇ ਬਾਅਦ ਤੋਂ ਉਹ ਜਲੰਧਰ ਹਸਪਤਾਲ ‘ਚ ਵੈਂਟੀਲੇਟਰ ‘ਤੇ ਸੀ। 31 ਦਸੰਬਰ ਦੀ ਰਾਤ ਨੂੰ ਕੰਨਨ ਆਪਣੇ ਭਰਾ ਜਸ਼ਨ ਜੁਨੇਜਾ ਨਾਲ ਕਾਰ ਵਿੱਚ ਜਾ ਰਹੀ ਸੀ। ਮਾਡਲ ਟਾਊਨ ਸਥਿਤ ਥਿੰਦ ਹਸਪਤਾਲ ਨੇੜੇ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕੰਨਨ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਰੱਖਣਾ ਪਿਆ।  ਇਲਾਜ ਦੌਰਾਨ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।  ਕੰਨਨ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। 

Advertisements

ਕੰਨਨ ਆਪਣਾ ਕਾਰੋਬਾਰ ਚਲਾ ਰਹੀ ਸੀ, ਉਹ ਇੱਕ ਆਰਕੀਟੈਕਟ ਸੀ। 25 ਸਾਲਾ ਕੰਨਨ ਆਪਣੇ ਕਾਰੋਬਾਰ ਨੂੰ ਹੋਰ ਉਚਾਈਆਂ ‘ਤੇ ਲਿਜਾਣਾ ਚਾਹੁੰਦੀ ਸੀ ਪਰ ਅਚਾਨਕ ਸੜਕ ਹਾਦਸੇ ‘ਚ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here