ਹਿਮਾਚਲ: ਕਾਲਕਾ-ਸ਼ਿਮਲਾ ਹਾਈਵੇ ਤੇ ਦੋ ਲੜ੍ਹਕੀਆਂ ਦੀਆਂ ਲਾਸ਼ਾਂ ਬਰਾਮਦ

ਹਿਮਾਚਲ ਪ੍ਰਦੇਸ਼: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਸੋਲਨ ਜ਼ਿਲ੍ਹੇ ‘ਚ ਕਾਲਕਾ-ਸ਼ਿਮਲਾ ਕੌਮੀ ਰਾਜਮਾਰਗ ‘ਤੇ ਕੋਟੀ ਰੇਲਵੇ ਟਨਲ-10 ਨੇੜੇ ਬੁੱਧਵਾਰ ਨੂੰ ਦੋ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਦੋਵੇਂ ਲਾਸ਼ਾਂ ਚਾਦਰਾਂ ਵਿੱਚ ਲਪੇਟੀਆਂ ਹੋਈਆਂ ਸਨ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਆਈਜੀਐਮਸੀ ਸ਼ਿਮਲਾ ਭੇਜ ਦਿੱਤਾ ਹੈ। ਐਫਐਸਐਲ ਜੰਗਾ ਦੀ ਟੀਮ ਨੇ ਮੌਕੇ ਦਾ ਦੌਰਾ ਕੀਤਾ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਬੁੱਧਵਾਰ ਨੂੰ ਕੁਝ ਕਬਾੜੀਏ ਇੱਥੋਂ ਕਬਾੜ ਚੁੱਕ ਰਹੇ ਸਨ। ਇਸ ਦੌਰਾਨ ਉਸ ਨੂੰ ਇਹ ਬੋਰੀਆਂ ਮਿਲੀਆਂ।

Advertisements

ਇਨ੍ਹਾਂ ਲੋਕਾਂ ਨੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ ਅਤੇ ਬਾਅਦ ਵਿੱਚ ਪੁਲੀਸ ਨੂੰ ਬੁਲਾਇਆ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਾਹਰੀ ਰਾਜ ਵਿੱਚ ਔਰਤਾਂ ਦੀ ਹੱਤਿਆ ਕੀਤੀ ਗਈ ਸੀ ਅਤੇ ਕਾਤਲਾਂ ਨੇ ਲਾਸ਼ ਨੂੰ ਇੱਥੇ ਸੁੱਟ ਦਿੱਤਾ ਸੀ। ਫਿਲਹਾਲ ਪੁਲਿਸ ਨੇ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਡੀਐਸਪੀ ਯੋਗੇਸ਼ ਰੋਲਟਾ ਨੇ ਦੱਸਿਆ ਕਿ ਦੋ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਹੈ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲਾਸ਼ ਮਿਲਣ ਤੋਂ ਬਾਅਦ ਆਸਪਾਸ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ।

LEAVE A REPLY

Please enter your comment!
Please enter your name here