ਜ਼ਿਲ੍ਹਾਂ ਹੁਸ਼ਿਆਰਪੁਰ ਵਿੱਚ 24000 ਤੋਂ ਵੱਧ ਨਵੇਂ ਯੁਵਾ ਵੋਟਰ ਆਪਣੀ ਕੀਮਤੀ ਵੋਟ ਦਾ ਕਰਨਗੇ ਮਤਦਾਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਸਕਸ਼ਮ ਕਾਲੀਆ। ਹਿਮਾਚਲ ਦੀ ਗੋਦ ਵਿੱਚ ਵਸੇ ਜ਼ਿਲਾਂ ਹੁਸ਼ਿਆਰਪੁਰ ਵਿੱਚ ਵੀ ਬਾਕੀ 116 ਵਿਧਾਨ ਸਭਾ ਹਲਕਿਆਂ ਵਾਂਗ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਚੋਣਾਂ ਨੂੰ ਲੈ ਕੇ ਹੁਸ਼ਿਆਰਪੁਰ ਵਾਸੀ ਪੂਰੀ ਤਰ੍ਹਾਂ ਉਤਸ਼ਾਹਿਤ ਹਨ ਅਤੇ ਆਪਣਾ ਐਮਐਲਏ ਚੁਣਨ ਲਈ ਤਿਆਰ ਹਨ। ਜੇਕਰ ਅਸੀਂ ਹੁਸ਼ਿਆਰਪੁਰ ਦੀ ਵੋਟਰ ਸੰਖਿਆਂ ਬਾਰੇ ਗੱਲ ਕਰੀਏ ਤਾਂ ਕੁੱਲ 1287837 ਵੋਟਰ ਹਨ। ਜਿਹਨਾਂ ਵਿੱਚੋਂ ਮਰਦਾਂ ਦੀ ਸੰਖਿਆਂ 662641 ਹੈ ਅਤੇ ਔਰਤਾਂ ਦੀ ਸੰਖਿਆਂ 625154 ਹੈ। ਇਸਤੋਂ ਇਲਾਵਾ ਤੀਸਰਾਂ ਲਿੰਗ ਵੋਟਰ 42 ਅਤੇ 80 ਐਨਆਰਆਈ ਵੋਟਰ ਹਨ।

Advertisements

ਇਸ ਬਾਰ ਪੂਰੇ ਹੁਸ਼ਿਆਰਪੁਰ ਜ਼ਿਲੇ੍ ਵਿੱਚ 24,157 ਵੋਟਰ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ। ਜੇਕਰ ਅਸੀਂ ਇਕੱਲੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਕੁੱਲ 192794 ਵੋਟਰ ਹਨ । ਜਿਸ ਵਿੱਚੋਂ ਔਰਤਾਂ 93027 ਹਨ ਅਤੇ 99757 ਮਰਦ ਵੋਟਰ ਹਨ। ਜੇਕਰ ਅਸੀਂ ਐਨਆਰਆਈ ਵੋਟਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਸੰਖਿਆਂ 10 ਹੈ ਅਤੇ ਤੀਸਰਾਂ ਲਿੰਗ ਵੋਟਰ ਵੀ 10 ਹਨ। ਲਗਪੱਗ 3,557 ਨਵੇਂ ਵੋਟਰ ਹਨ। ਇਹ ਸੱਭ ਵੋਟਰ 20 ਫਰਵਰੀ ਨੂੰ ਆਪਣੀ ਕੀਂਮਤੀ ਵੋਟ ਦਾ ਮਤਦਾਨ ਕਰਨਗੇ ਅਤੇ ਜ਼ਿਲੇ੍ ਲਈ ਐਮਐਲਏ ਚੁਣਨਗੇ।

LEAVE A REPLY

Please enter your comment!
Please enter your name here