ਇਨਸਾਫ਼ ਪਸੰਦ ਜਸਟਿਸ ਬੈਂਸ….

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਸਿੱਧ ਲੇਖਕ ਐਡਵੋਕੇਟ ਰਘਵੀਰ ਸਿੰਘ ਟੇਰਕਿਆਨਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਸਦੀਵੀਂ ਵਿਛੋੜੇ ਦੇ ਦਰਦ ਨੂੰ ਮਹਿਸੂਸ ਕਰਦਿਆਂ ਕਿਹਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਨਸਾਫ਼ ਦੀ ਕੁਰਸੀ ਉੱਤੇ ਬੈਠ ਕੇ ਜਿਸ ਦਿਆਨਤਦਾਰੀ ਤੇ ਸਿਆਣਪ ਨਾਲ ਜਸਟਿਸ ਅਜੀਤ ਸਿੰਘ ਬੈਂਸ ਜੀ ਨੇ ਇਨਸਾਫ਼ ਵੰਡਿਆ ਉਸ ਨੂੰ ਇਨਸਾਫ਼ ਪਸੰਦ ਲੋਕ ਕਦੀ ਨਹੀ ਭੁੱਲ ਸਕਣਗੇ । ਟੇਰਕਿਆਨਾ ਨੇ ਦੱਸਿਆ ਕਿਵਿਲੱਖਣ ਗੱਲ ਇਹ ਵੀ ਰਹੀ ਕਿ ਜਦੋੰ ਇੱਕ ਦੌਰ ਵਿੱਚ ਆਪਣੀ ਪੁਲੀਸ ਹੀ ਬੇਲਗਾਮ ਹੋਈ ਫਿਰਦੀ ਸੀ ਤੇ ਭੋਲੇਭਾਲੇ ਲੋਕਾਂ ਉੱਤੇ ਅੰਨਾਂ ਤਸ਼ੱਦਦ ਕਰਦੀ ਸੀ ਤਾਂ ਪੁਲਸ ਦੇ ਉਸ ਧਾਕੜ ਰਵੱਈਏ ਵਿਰੁੱਧ ਵੀ ਜਸਟਿਸ ਅਜੀਤ ਸਿੰਘ ਬੈਂਸ ਨੇ ਡੱਟ ਕੇ ਪਹਿਰਾ ਦਿੱਤਾ।

Advertisements

ਰਿਟਾਇਰ ਹੋਣ ਤੋਂ ਬਾਅਦ ਵੀ ਉਂਨਾਂ ਨੇ ਮਨੁੱਖੀ ਹੱਕਾਂ ਲਈ ਮੂਹਰੇ ਹੋ ਕੇ ਲੋਕਾਂ ਦੀ ਅਗਵਾਹੀ ਕੀਤੀ ਤੇ ਉਹ ਵੇਲੇ ਦੀਆਂ ਹਕੂਮਤਾਂ ਅਤੇ ਅਫਸਰਸ਼ਾਹੀ ਨੂੰ ਲਲਕਾਰਦੇ ਰਹੇ ।ਟੇਰਕਿਆਨਾ ਨੇ ਕਿਹਾ ਕਿ ਜਿਸਮਾਨੀ ਤੌਰ ਉੱਤੇ ਜਸਟਿਸ ਬੈੰਸ ਜੀ ਭਾਵੇਂ ਬਹੁਤ ਤਕੜੇ ਨਹੀ ਸਨ ਪਰ ਉਂਨਾਂ ਅੰਦਰ ਮਨੁੱਖਤਾ ਲਈ ਦਿਲ ਧੜਕਦਾ ਸੀ ਤੇ ਉਹ ਬੁਢੇਪੇ ਵਿੱਚ ਵੀ ਜ਼ੁਰਅਤ ਵਾਲੀਆਂ ਗੱਲਾਂ ਕਰਕੇ ਗਏ। ਬੇਇਨਸਾਫ਼ੀ ਦੇ ਖ਼ਿਲਾਫ਼ ਉਹ ਡੱਟ ਜਾਂਦੇ ਸੁਨ , ਮੁਜਾਹਰੇ ਕਰਦੇ ਸਨ ਤੇ ਗ਼ਿ੍ਰਫਤਾਰ ਵੀ ਹੋ ਜਾਂਦੇ ਸਨ ।ਟੇਰਕਿਆਨਾ ਨੇ ਯਾਦ ਕਰਵਾਇਆ ਕਿ ਜਸਟਿਸ ਬੈੰਸ ਦੇ ਲਿਖੇ ਆਰਟੀਕਲ ਲੋਕਾਂ ਨੂੰ ਉਂਨਾਂ ਦੇ ਕਾਨੂੰਨੀ ਹੱਕਾਂ ਤੋਂ ਜਾਗਰੂਕ ਕਰਦੇ ਰਹੇ । ਉਂਨਾਂ ਦਾ ਪਿਛੋਕੜ ਹੁਸ਼ਿਆਰਪੁਰ ਜਿਲੇ ਨਾਲ ਜੁੜਦਾ ਹੋਣ ਕਰਕੇ ਉਨਾ ਦੇ ਤੁਰ ਜਾਣ ਉੱਤੇ ਹੁਸ਼ਿਆਰਪੁਰ ਦੇ ਲੋਕ ਉਦਾਸ ਹੋ ਗਏ ਹਨ।

LEAVE A REPLY

Please enter your comment!
Please enter your name here