Monday, October 26, 2026
Home International ਯੂਕਰੇਨ ਤੋਂ ਪਰਤੇ ਵਿਦਿਆਰਥੀ ਨੇ ਮੌਜ਼ੂਦ ਹਾਲਾਤਾਂ ਬਾਰੇ ਕਰਵਾਇਆਂ ਜਾਣੂ

ਯੂਕਰੇਨ ਤੋਂ ਪਰਤੇ ਵਿਦਿਆਰਥੀ ਨੇ ਮੌਜ਼ੂਦ ਹਾਲਾਤਾਂ ਬਾਰੇ ਕਰਵਾਇਆਂ ਜਾਣੂ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਯੂਕਰੇਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਕਾਰਨ ਯੂਕਰੇਨ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਘਰ ਵਾਪਸੀ ਲਈ ਭਾਰਤ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾ ਰਹੇ ਹਨ। ਕਿਉਕਿ ਯੂਕਰੇਨ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ, ਕਿਉਂਕਿ ਰੂਸੀ ਫੌਜ ਯੂਕਰੇਨ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਜੰਗ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਹਾਲ ਹੀ ‘ਚ ਯੂਕਰੇਨ ਤੋਂ ਪਾਣੀਪਤ ਪਰਤੇ ਵਿਦਿਆਰਥੀ ਅਨਿਲ ਨਾਲ ਗੱਲਬਾਤ ਹੋਈ, ਜਿਸ ਨੇ ਉੱਥੋਂ ਦੇ ਹਾਲਾਤ ਬਾਰੇ ਦੱਸਿਆ ਅਤੇ ਇਸ ਦੌਰਾਨ ਉਸ ਨੇ ਯੂਕਰੇਨ ‘ਚ ਰਹਿੰਦੇ ਆਪਣੇ ਦੋਸਤਾਂ ਨਾਲ ਵੀ ਯੂਕਰੇਨ ਦੇ ਤਾਜ਼ਾ ਹਾਲਾਤਾਂ ਬਾਰੇ ਗੱਲਬਾਤ ਕੀਤੀ। ਪਾਣੀਪਤ ਵਾਪਸ ਆਏ ਵਿਦਿਆਰਥੀ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਹੈ ਅਤੇ ਸਾਰੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਘਰ ਪਰਤਣਾ ਚਾਹੁੰਦੇ ਹਨ। ਕਿਉਂਕਿ ਉਥੇ ਰਹਿ ਰਹੇ ਵਿਦਿਆਰਥੀਆਂ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਹੈ।

Advertisements

ਇਸ ਲਈ ਉੱਥੇ ਵਧਦੇ ਤਣਾਅ ਦੇ ਮੱਦੇਨਜ਼ਰ ਫਲਾਈਟ ਵੀ ਕਾਫੀ ਮਹਿੰਗੀ ਹੋ ਰਹੀ ਹੈ। ਹਾਲਾਂਕਿ, ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਘਰ ਲਿਆਉਣ ਲਈ ਭਾਰਤ ਤੋਂ ਉਡਾਣਾਂ ਭੇਜੀਆਂ ਜਾ ਰਹੀਆਂ ਹਨ। ਇਸਤੋ ਇਲਾਵਾ ਅਨਿਲ ਨੇ ਦੱਸਿਆਂ ਕਿ ਉੱਥੇ ਫਲਾਈਟ ਰੇਟ ਵੀ ਪਹਿਲਾ ਨਾਲੋ ਦੁੱਗਣੀ ਤੋਂ ਤਿੰਨ ਗੁਣਾ ਹੋ ਗਿਆ ਹੈ। ਜਿਸ ਕਾਰਨ ਵਿਦਿਆਰਥੀ ਭਾਰਤ ਵਾਪਸ ਨਹੀਂ ਆ ਰਹੇ ਹਨ। ਅਨਿਲ ਨੇ ਵਿਦਿਆਰਥੀਆਂ ਦੀ ਮਦਦ ਲਈ ਸਰਕਾਰ ਨੂੰ ਵਾਜਬ ਕੀਮਤਾਂ ‘ਤੇ ਉਡਾਣਾਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਹਰ ਚੀਜ਼ ਦੁੱਗਣੀ ਕੀਮਤ ‘ਤੇ ਮਿਲ ਰਹੀ ਹੈ। ਅਜਿਹੇ ਹਾਲਾਤਾਂ ਨੂੰ ਦੇਖ ਕੇ ਭਾਰਤ ਦਾ ਹਰ ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਜਲਦੀ ਤੋਂ ਜਲਦੀ ਭਾਰਤ ਵਾਪਸ ਆਵੇ। ਅਨਿਲ ਨੇ ਦੱਸਿਆ ਕਿ ਸਪਲਾਈ ਚੇਨ ਬੰਦ ਹੋਣ ਕਾਰਨ ਉੱਥੇ ਖਾਣ-ਪੀਣ ਦੀਆਂ ਵਸਤੂਆਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਮਾਹੌਲ ਵਿਗੜਨ ਤੋਂ ਪਹਿਲਾਂ ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here