ਪਿੰਡ ਬਸੀ ਜਲਾਲ ਵਿਖੇ ਭੇਦ ਭਰੇ ਹਾਲਾਤਾਂ ‘ਚ ਨੌਜਵਾਨ ਦੀ ਮੌਤ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਟਾਂਡਾ ਉੜਮੁੜ ਦੇ ਪਿੰਡ ਬਸੀ ਜਲਾਲ ਵਿਖੇ ਇੱਕ ਨੌਜਵਾਨ ਦੀ ਪਿੰਡ ਚ ਹੀ ਕਿਸੇ ਜਾਣਕਾਰ ਔਰਤ ਦੇ ਘਰ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ (22) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਸੀ ਜਲਾਲ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਪਿੰਡ ਦੀ ਕਿਸੇ ਜਾਣਕਾਰ ਔਰਤ ਘਰੇ ਗਿਆ ਸੀ, ਜਿੱਥੇ ਉਹ ਬਾਅਦ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ।

Advertisements

ਜਿਸਨੂੰ ਪਰਿਵਾਰਕ ਮੈਬਰਾਂ ਵਲੋਂ ਮੌਕੇ ਤੇ ਉਕਤ ਔਰਤ ਘਰੋਂ ਚੁੱਕ ਕੇ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੇ ਐਸਐਚਓ ਟਾਂਡਾ ਹਰਿੰਦਰ ਸਿੰਘ ਪੁਲਿਸ ਪਾਰਟੀ ਨਾਲ ਹਸਪਤਾਲ ਪਹੁੰਚੇ ਤੇ ਮ੍ਰਿਤਕ ਦੀ ਲਾਸ਼ ਕਬਜੇ ਚ ਲੈਣ ਤੋਂ ਬਾਅਦ ਗੁਰਪ੍ਰੀਤ ਦੀ ਮੌਤ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here