ਨਾਭਾ ਦੇ ਹਰਸ਼ਿਤ ਸੋਢੀ ਨੇ ਸੱਤ ਦਿਨ ਪੈਦਲ ਚੱਲ ਕੇ ਰੋਮਾਨੀਆ ਬੋਡਰ ਤੋਂ ਕੀਤੀ ਘਰ ਵਾਪਸੀ

ਨਾਭਾ (ਦ ਸਟੈਲਰ ਨਿਊਜ਼)। ਰਿਪੋਰਟ- ਰਵੀ ਸ਼ੰਕਰ/ਕਵਿਤਾ ਬਾਲੀ। ਰੂਸ ਤੇ ਯੂਕ੍ਰੇਨ ਵਿੱਚ ਚਲਦੇ ਯੁੱਧ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਭਾਰਤ ਦੇ ਵਿਦਿਆਰਥੀ ਉੱਥੇ ਫਸੇ ਹੋਏ ਹਨ ਤੇ ਕਈ ਵਿਦਿਆਰਥੀ ਮੁਸ਼ਕਿਲਾ ਦਾ ਸਾਹਮਣਾ ਕਰਕੇ ਆਪਣੇ ਘਰ ਵਾਪਸੀ ਕਰ ਰਹੇ ਹਨ। ਜਿਨ੍ਹਾਂ ਵਿੱਚੋ ਇਕ ਵਿਦਿਆਰਥੀ ਹਰਸ਼ਿਤ ਸੋਢੀ ਨੇ ਆਪਣੇ ਘਰ ਵਾਪਸੀ ਕੀਤੀ ਤੇ ਉੱਥੋ ਦੇ ਸਾਰੇ ਹਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਉਸ ਵੱਲੋ ਦੱਸਿਆ ਗਿਆ ਕਿ ਉਸ ਨੇ ਸਿਤੰਬਰ 2021 ਵਿੱਚ ਇਵਾਨੋ ਯੂਨੀਵਰਸਿਟੀ ਵਿੱਚ ਦਾਖਿਲਾ ਲਿਆ ਸੀ ਤੇ ਕਰੋਨਾ ਮਹਾਂਮਾਰੀ ਦੇ ਕਾਰਨ ਸਾਰਿਆਂ ਫਲਾਇਟਾ ਬੰਦ ਹੋਣ ਕਾਰਨ ਉਹ ਨਹੀ ਜਾ ਸਕਿਆ ਤੇ ਦਸੰਬਰ ਦੇ ਪਹਿਲੇ ਹਫਤੇ ਉਹ ਯੂਕ੍ਰੇਨ ਪਹੁੰਚਿਆ ਸੀ ਤੇ ਉਸ ਤੋ ਬਾਅਦ ਉਸ ਵੱਲੋ ਦੱਸਿਆ ਗਿਆ ਕਿ ਜੰਗ ਸ਼ੁਰੂ ਹੋਣ ਦੌਰਾਨ ਉੱਥੋ ਦੇ ਹਲਾਤ ਬਹੁਤ ਖਰਾਬ ਹੋ ਗਏ ਸਨ ।

Advertisements

ਉਸ ਵੱਲੋ ਅਤੇ ਉਸ ਦੇ ਸਾਥੀਆਂ ਵੱਲੋ ਸੱਤ ਦਿਨ ਪੈਦਲ ਚੱਲ ਕੇ ਰੋਮਾਨੀਆ ਦੇ ਸ਼ੈਲਟਰ ਹੋਮ ਵਿੱਚ ਚਾਰ ਦਿਨ ਰੁਕਿਆ ਤੇ ਉਸ ਤੋ ਬਾਅਦ ਹਿਡਨ ਏਅਰਬੈਸ ਦੇ ਹਵਾਈ ਜਹਾਜ਼ ਵੱਲੋ ਉਸ ਨੂੰ ਗਾਜ਼ੀਆਬਾਦ ਉਤਾਰਿਆ ਗਿਆ ਤੇ ਉਸ ਤੋ ਬਾਅਦ ਉਸ ਵੱਲੋ ਆਪਣੇ ਘਰ ਸੰਢੋਰਾ ਵਾਪਸੀ ਕੀਤੀ ਤੇ ਉਸ ਨੇ ਉੱਥੇ ਵਸੇ ਹੋਰ ਵਿਦਿਆਰਥੀਆ ਲਈ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋ ਜਲਦੀ ਉਨ੍ਹਾਂ ਨੂੰ ਭਾਰਤ ਵਾਪਿਸ ਲੈ ਕੇ ਆਉਣ ਲਈ ਉੱਚੇ ਪ੍ਰਬੰਧ ਕੀਤੇ ਜਾਣ। ਹਰਸ਼ਿਤ ਦੇ ਪਿਤਾ ਅਜੈ ਸੋਢੀ ਵੱਲੋ ਦੱਸਿਆ ਗਿਆ ਕਿ ਉਨ੍ਹਾਂ ਨੇ 16 ਲੱਖ ਰੁਪਏ ਲਗਾਕੇ ਆਪਣੇ ਬੇਟੇ ਨੂੰ ਯੂਕ੍ਰੇਨ ਮੈਡੀਕਲ ਦੀ ਪੜ੍ਹਾਈ ਕਰਨ ਲਈ ਭੇਜਿਆ ਸੀ। ਇਹ ਰਕਮ ਉਨ੍ਹਾਂ ਵੱਲੋਂ ਆਪਣਾ ਸਾਰਾ ਪੀਐਫ ਫੰਡ ਨਿਕਲਵਾ ਕੇ ਆਪਣੇ ਬੇਟੇ ਦਾ ਡਾਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਲਗਾਈ ਸੀ ਪਰ ਉਨ੍ਹਾ ਨੇ ਕਿਹਾ ਕਿ ਪੈਸਾ ਕੋਈ ਅਹਿਮੀਅਤ ਨਹੀਂ ਰੱਖਦਾ ਸਾਡਾ ਬੇਟਾ ਸਹੀ ਸਲਾਮਤ ਘਰ ਵਾਪਿਸ ਪਹੁੰਚ ਗਿਆ ਹੈ ਇਹ ਹੀ ਉਨ੍ਹਾ ਦੀ ਸਭ ਤੋ ਵੱਡੀ ਪੂੰਜੀ ਹੈ।

LEAVE A REPLY

Please enter your comment!
Please enter your name here