ਗੜ੍ਹਸ਼ੰਕਰ ਵਿੱਚ ਹਿੰਦੂ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ: ਤਰੁਣ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਚ ਹਿੰਦੂ ਧਾਰਮਿਕ ਸਥਾਨਾਂ ਤੇ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਿਛਲੇ ਦਿਨੀਂ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਸੀ ਤੇ ਅੱਜ ਦੇ ਪਿੰਡ ਬਡੇਸਰੋਂ (ਸਤਨੌਰ) ਵਿਚ ਬਾਬਾ ਬਾਲਕ ਨਾਥ ਦੀ ਮੂਰਤੀ ਨੂੰ ਚੋਰੀ ਕਰ ਲਿਆ ਗਿਆ। ਪੂਰੇ ਪੰਜਾਬ ਵਿਚ ਹਿੰਦੂ ਧਾਰਮਿਕ ਸਥਾਨਾਂ ਨੂੰ ਜਾਂ ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਵਸਤੂਆਂ ਨਾਲ ਹੀ ਕਿਉਂ ਬੇਅਦਬੀ ਕੀਤੀ ਜਾ ਰਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਅਤੇ ਹਿੰਦੂ ਨੇਤਾ ਤਰੁਣ ਅਰੋੜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕੋਈ ਸੋਚੀ ਸਮਝੀ ਸਾਜਿਸ਼ ਨਾਲ ਹੀ ਇਹ ਕੰਮ ਕੀਤੇ ਜਾ ਰਹੇ ਹਨ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹਿੰਦੂ ਸਮਾਜ ਵਿੱਚ ਬਹੁਤ ਰੋਸ਼ ਹੈ ਅਗਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹਿੰਦੂ ਸਮਾਜ ਸੜਕਾਂ ਤੇ ਉਪਰ ਉਤਰ ਆਵੇਗਾ ਅਤੇ ਆਪਣਾ ਰੋਸ਼ ਪ੍ਰਦਰਸ਼ਨ ਜਤਾਉਣ ਵਿੱਚ ਸਮਾਂ ਨਹੀਂ ਲਗਾਏਗਾ।

Advertisements

ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੁਸ਼ਿਆਰਪੁਰ ਵਿਚ ਹਿੰਦੂ ਸਮਾਜ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਅਗਰ ਆਉਣ ਵਾਲੇ ਸਮੇਂ ਵਿਚ ਐਸੀ ਕੋਈ ਘਟਨਾ ਹੁੰਦੀ ਹੈ ਤਾਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੜ੍ਹਸ਼ੰਕਰ-ਮਾਹਿਲਪੁਰ ਨੂੰ ਬੰਦ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਹਿੰਦੂ ਸੰਗਠਨਾਂ ਨਾਲ ਗੱਲਬਾਤ ਹੋ ਗਈ ਹੈ ਅਗਰ ਪ੍ਰਸ਼ਾਸ਼ਨ ਨੇ ਜਲਦ ਤੋਂ ਜਲਦ ਸਭ ਦੋਸ਼ੀ ਨਾ ਲੱਭੇ ਤਾਂ ਹਿੰਦੂ ਸੰਗਠਨ ਬਹੁਤ ਹੀ ਜਲਦ ਵੱਡੀ ਬੈਠਕ ਸੱਦ ਕੇ ਇਸ ਘਟਨਾਵਾਂ ਉੱਤੇ ਵੱਡਾ ਕਦਮ ਚੁੱਕਣਗੇ। ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਉਹ ਐਸੀਆਂ ਘਟਨਾਵਾਂ ਹੋਣ ਵਾਲੇ ਵਿਅਕਤੀ ਅਤੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਲੱਭ ਕੇ ਉਨ੍ਹਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕੋਈ ਵੀ ਆਉਣ ਵਾਲੇ ਸਮੇਂ ਵਿਚ ਐਸੀ ਘਟਨਾ ਨਾ ਹੋ ਸਕੇ।

LEAVE A REPLY

Please enter your comment!
Please enter your name here