ਹਰ ਸਿਹਤ ਕੇਦਰ ਵਿੱਚ ਟੀਬੀ ਦਾ ਮੁਫ਼ਤ ਇਲਾਜ: ਡਾ. ਬਲਦੇਵ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਤਪਦਿਕ ਦਿਵਸ ਤੇ ਪ੍ਰਾਇਮਰੀ ਹੈਲਥ ਸੈਂਟਰ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਦੀ ਪ੍ਰਧਾਨਗੀ ਹੇਠ ਬਲਾਕ ਚੱਕੋਵਾਲ ਅਧੀਨ ਸਾਰੇ ਹੈਲਥ ਸੈਂਟਰਾ ਚ ਮਨਾਇਆ ਗਿਆ ਅਤੇ ਬਲਾਕ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ ਬਲਦੇਵ ਸਿੰਘ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਟੀ ਬੀ ਲਾ ਇਲਾਜ ਬਿਮਾਰੀ ਨਹੀ ਹੈ ਅਤੇ ਇਸ ਦਾ ਇਲਾਜ ਜਿਲੇ ਦੇ ਹਰ ਸਿਹਤ ਕੇਦਰ ਵਿੱਚ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ  ਟੀ ਬੀ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਇਕ ਜਨ ਅੰਦੋਲਨ ਦੀ ਜਰੂਰਤ ਹੈ ਜਿਸ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ ।

Advertisements

ਹਰ ਇਕ ਟੀ ਬੀ ਮਰੀਜ ਨੂੰ ਜੋ ਸਰਕਾਰੀ ਸੰਸਥਾਂ ਤੇ ਰਜਿਸਟਿਰਡ ਹਨ ਅਤੇ ਉਹਨਾੰ ਨੂੰ ਸਰਕਾਰ ਵੱਲੋ ਇਲਾਜ ਦੌਰਾਨ 500 ਰੁਪਏ ਪੋਸਟਿਕ ਖੁਰਾਕ ਲਈ ਦਿੱਤੇ ਜਾਦੇ ਹਨ ਤਾੰ ਜੋ ਮਰੀਜ ਤੰਦਰੁਸਤ ਅਤੇ ਸਿਹਤ ਮੰਦ ਹੋ ਸਕੇ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ਸਾਰੇ ਜਿਲਾਂ ਹਸਪਤਾਲਾਂ ਵਿੱਚ  ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾ ਰਾਹੀ ਟੀ ਬੀ ਬਿਮਾਰੀ ਦੇ ਟੈਸਟ ਅਤੇ ਇਲਾਜ  ਬਿਲਕੁਲ ਮੁੱਫਤ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਮਨਵਿੰਦਰ ਕੌਰ, ਡੈਂਟਲ ਸਰਜਨ ਡਾ. ਰੇਤ ਆਦੀਆ, ਬੀਈਈ ਰਮਨਦੀਪ ਕੌਰ ਅਤੇ ਐਸ ਟੀ ਐਸ ਵਿਜੇ ਕੁਮਾਰ ਵੀ ਸ਼ਾਮਲ ਹੋਏ।

LEAVE A REPLY

Please enter your comment!
Please enter your name here