ਕਪੂਰਥਲਾ ਵਿਚ ਨਹੀਂ ਹੈ ਪ੍ਰਵਾਹ ਸਿਹਤ ਮੰਤਰੀ ਵਿਜੈ ਸਿੰਗਲਾ ਦੇ ਆਦੇਸ਼ਾਂ ਦੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਾਬੰਦੀ ਦੇ ਬਾਵਜੂਦ ਵੀ ਕਪੂਰਥਲਾ ਵਿੱਚ ਕੁਝ ਸਰਕਾਰੀ ਡਾਕਟਰਾਂ ਵਲੋਂ ਜ਼ੰਗੀ ਪੱਧਰ ਤੇ ਪ੍ਰਾਈਵੇਟ ਪ੍ਰੈਕਟਿਸ ਕੀਤੀ ਜਾ ਰਹੀ ਹੈ ਜੋ ਕਿ ਸਿਹਤ ਮਹਿਕਮੇ ਦੇ ਆਦੇਸ਼ਾਂ ਦੀ ਸਰੇਆਮ ਧਜੀਆਂ ਉਡਾਈਆਂ ਜਾ ਰਹੀਆਂ ਹਨ ਪੰਜਾਬ ਵਿੱਚ ਨਵੀ ਬਣੀ ਆਪ ਸਰਕਾਰ ਦੇ ਸਿਹਤ ਮੰਤਰੀ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੇ ਕੱਲ ਸੋਸ਼ਲ ਮੀਡਿਆ ਤੇ ਇੱਕ ਬਿਆਨ ਦਿੱਤਾ ਸੀ ਕਿ ਸਰਕਾਰੀ ਡਾਕਟਰ ਪ੍ਰਾਇਵੇਟ ਪ੍ਰੈਕਟਿਸ ਨਹੀਂ ਕਰ ਸਕਦੇ ਜੋ ਵੀ ਹੁਕਮ ਤੋੜੇਗਾ ਓਹਨਾ ਤੇ ਵਿਭਾਗੀ ਕਾਰਵਾਈ ਹੋਵੇਗੀ ਪ੍ਰੰਤੂ ਅਫਸੋਸ ਇਹ ਹੈ ਕਿ ਕੁਝ ਸਰਕਾਰੀ ਡਾਕਟਰਾਂ ਵਲੋਂ ਪ੍ਰਾਇਵੇਟ ਪ੍ਰੈਕਟਿਸ ਦੀ ਨਾਮੁਰਾਦ ਆਦਤ ਪੰਜਾਬ ਦੇ ੨੩ ਜਿਲਿਆਂ ਵਿੱਚ ਘਰ ਕਰਕੇ ਬੈਠੀ ਹੈ। ਜੇਕਰ ਕਪੂਰਥਲਾ ਦੀ ਗੱਲ ਕਰੀਏ ਤੇ ਕੁਝ ਨਾਮਵਰ ਸਰਕਾਰੀ ਡਾਕਟਰ ਜੋ ਕਿ ਸਰਕਾਰੀ ਨੌਕਰੀ ਕਰਦੇ ਹਨ ਤੇ ਆਪਣੇ ਘਰ ਵਿੱਚ ਜੰਗੀ ਪੱਧਰ ਤੇ ਪ੍ਰਾਇਵੇਟ ਪ੍ਰੈਕਟਿਸ ਵੀ ਕਰਦੇ ਹਨ ਸ਼ਾਮ ਪੈਂਦੇ ਹੀ ਏਨਾ ਸਰਕਾਰੀ ਡਾਕਟਰਾਂ ਦੀ ਸ਼ਾਨਦਾਰ ਕੋਠੀਆਂ ਦੇ ਬਾਹਰ ਮਰੀਜ਼ਾ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਜਾਂਦਾ ਹੈ।

Advertisements

ਪ੍ਰਾਇਵੇਟ ਪ੍ਰੈਕਟਿਸ ਕਰਨ ਵਾਲੇ ਸਰਕਾਰੀ ਡਾਕਟਰ ਸਿਵਲ ਹਸਪਤਾਲ ਵਿੱਚ ਤਾਂ ਮਰੀਜ਼ ਨੂੰ ਦੂਰੋਂ ਦੇਖਕੇ ਹੀ ਅੰਮ੍ਰਿਤਸਰ ,ਲੁਧਿਆਣਾ ,ਚੰਡੀਗੜ੍ਹ ਅਤੇ ਜਲੰਧਰ ਰੈਫਰ ਕਰ ਦਿੰਦੇ ਹਨ ਤੇ ਜਦੋ ਘਰ ਬੈਠਕੇ ਪ੍ਰਾਇਵੇਟ ਤੋਰ ਤੇ ਪ੍ਰੈਕਟਿਸ ਕਰਦੇ ਹਨ ਤੇ ਏਹੀ ਡਾਕਟਰ ਮਰੀਜ਼ ਨੂੰ ਆਪਣੇ ਬੱਲਬੂਤੇ ਤੇ ਹੀ ਸਿਹਤ ਸੁਵਿਧਾ ਦਿੰਦੇ ਹਨ ਕਿਉਂਕਿ ਘਰ ਬੈਠਕੇ ਇਲਾਜ਼ ਕਰ ਰਹੇ ਮਰੀਜ਼ ਤੋਂ ਮੋਟੇ ਪੈਸੇ ਲਏ ਹੁੰਦੇ ਹਨ ਤੇ ਮਰੀਜ਼ ਨੂੰ ਕਹਿੰਦੇ ਹਨ ਦੇਖਿਆ ਤੇਰਾ ਇਲਾਜ਼ ਕਪੂਰਥਲਾ ਚ ਹੀ ਕਰਤਾ ਓਹਦਾ ਇਹ ਇਲਾਜ਼ ਚੰਡੀਗੜ੍ਹ ਜਾਂ ਲੁਧਿਆਣਾ ਤੋਂ ਜਾਏ ਬੇਗੈਰ ਨਹੀਂ ਹੋਣਾ ਸੀ ਹੈਰਾਨੀ ਦੀ ਗੱਲ ਹੈ ਸਬ ਲੋਕਾਂ ਨੂੰ ਪਤਾ ਹੈ ਕਿ ਕਪੂਰਥਲਾ ਵਿਖੇ ਕੁਝ ਸਰਕਾਰੀ ਡਾਕਟਰਾਂ ਦੀ ਪ੍ਰਾਇਵੇਟ ਪ੍ਰੈਕਟਿਸ ਜੋਰਾਂ ਤੇ ਚੱਲ ਰਹੀ ਹੈ, ਪਰੰਤੂ ਨਾ ਤਾਂ ਸਿਹਤ ਵਿਭਾਗ ਅਤੇ ਨਾ ਹੀ ਵਿਜੀਲੈਂਸ ਵਿਭਾਗ ਵਲੋਂ ਕੋਈ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਸਬ ਰਲ ਮਿਲਕੇ ਹੀ ਖੇਡ ਖੇਡੀ ਜਾ ਰਹੀ ਹੈ।

ਕਪੂਰਥਲਾ ਵਿੱਚ ਤਾਇਨਾਤ ਕੁਝ ਸਰਕਾਰੀ ਡਾਕਟਰਾ ਵਲੋਂ ਨਿਜੀ ਤੋਰ ਤੇ ਲਬੋਟਰੀਆਂ ਵੀ ਚਲਾਈ ਜਾ ਰਹੀ ਹਨ ਜੋ ਕਿ ਕਿਸੇ ਵੀ ਉੱਚ ਅਧਿਕਾਰੀ ਨੂੰ ਕਿਊ ਨਹੀਂ ਦਿਖਦੀਆਂ ਜੇਕਰ ਪੰਜਾਬ ਸਰਕਾਰ ਨੇ ਦਿੱਲ੍ਹੀ ਵਾਂਗ ਵਧੀਆ ਸਿਹਤ ਸਹੂਲਤਾਂ ਪੰਜਾਬ ਵਾਸੀਆਂ ਨੂੰ ਮੁਹਈਆ ਕਰਵਾਉਣੀਆਂ ਹਨ ਤਾਂ ਮਹਿਕਮੇ ਵਿੱਚ ਜੰਗੀ ਪੱਧਰ ਤੇ ਭ੍ਰਿਸ਼ਟਾਚਾਰੀ ਸਫਾਈ ਦੀ ਬਹੁਤ ਜਰੂਰਤ ਹੈ ਸਰਕਾਰੀ ਡਾਕਟਰਾਂ ਵਲੋਂ ਕੀਤੀ ਜਾ ਰਹੀ ਪ੍ਰੈਕਟਿਸ ਨੂੰ ਖਤਮ ਕਰਨਾ ਲਾਜ਼ਮੀ ਹੋਵੇਗਾ ਤੇ ਸਰਕਾਰੀ ਹਸਪਤਾਲ ਚ ਆਏ ਮਰੀਜ਼ ਦਾ ਸਰਕਾਰੀ ਹਸਪਤਾਲ ਚ ਹੀ ਇਲਾਜ਼ ਹੋਣਾ ਯਕੀਨੀ ਬਣਾਇਆ ਜਾਏ ਚਾਹੇ ਇਲਾਜ਼ ਸਸਤਾ ਹੋਵੇ ਜਾਂ ਮਹਿੰਗਾ ਬਸ ਮਰੀਜ਼ ਨੂੰ ਇਧਰ ਉਧਰ ਰੈਫਰ ਕਰਕੇ ਖਜਲ ਖੁਆਰ ਨਾ ਕੀਤਾ ਜਾਏ।
ਜੇਕਰ ਸਿਹਤ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਦੇਣੀਆਂ ਹਨ ਤਾ ਕਾਫੀ ਸਾਲਾਂ ਤੋਂ ਇਕ ਹੀ ਸਟੇਸ਼ਨ ਤੇ ਬੈਠੇ ਇਹਨਾਂ ਡਾਕਟਰਾਂ ਤੇ ਹੋਰ ਅਧਿਕਾਰੀਆਂ ਦੀ ਟ੍ਰਾਂਸਫਰਾਂ ਕਰਨੀਆਂ ਯਕੀਨੀ ਬਨਾਉਣ।

LEAVE A REPLY

Please enter your comment!
Please enter your name here