ਸਮੱਸਿਆਵਾਂ ਦੇ ਹੱਲ ਲਈ ਸਮੂਹ ਬੀ.ਐਲ.ਓਜ਼. ਨੇ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਮੂਹ ਬੀ.ਐਲ.ਓਜ਼ ਨੇ ਐਸ.ਡੀ.ਐਮ.-ਕਮ-ਚੋਣ ਰਿਟਰਨਿੰਗ ਅਫ਼ਸਰ 043 ਨੂੰ ਮੰਗ ਪੱਤਰ ਸੌਂਪਿਆ।

Advertisements

ਸਮੂਹ ਬੀ.ਐਲ.ਓਜ਼ ਨੇ ਮੰਗ ਪੱਤਰ ਵਿੱਚ ਦੱਸਿਆ ਕਿ ਉਹ ਚੋਣਾਂ ਸਮੇਂ ਹਲਕਾ 043-ਹੁਸ਼ਿਆਰਪੁਰ ਦੇ ਵੱਖ-ਵੱਖ ਬੂਥਾਂ ’ਤੇ ਤੈਨਾਤ ਸਨ। ਇਸ ਦੌਰਾਨ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਵੋਟਾਂ ਬਣਾਉਣ ਤੋਂ ਲੈਕੇ ਵੋਟਾਂ ਪਵਾਉਣ ਤੱਕ ਪੂਰੀ ਲਗਨ, ਮਿਹਨਤ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਕਿ ਬੀ.ਐਲ.ਓਜ਼ ਨੂੰ ਮਿਲਣ ਵਾਲਾ ਮਾਣ-ਭੱਤਾ ਬਹੁਤ ਹੀ ਘੱਟ ਹੈ, ਜਦਕਿ ਅੱਜ-ਕੱਲ੍ਹ ਬਹੁਤ ਜਿਆਦਾ ਮਹਿੰਗਾਈ ਹੈ, ਇਸਦੇ ਮੱਦੇਨਜ਼ਰ ਬੀ.ਐਲ.ਓਜ਼ ਨੂੰ ਹਰ ਮਹੀਨੇ ਘੱਟੋ-ਘੱਟ 2000/- (ਦੋ ਹਜ਼ਾਰ ਰੁਪਏ ਮਾਣ-ਭੱਤਾ ਦਿੱਤਾ ਜਾਵੇ। ਜੋ ਕੈਮਰੇ ਵਿਧਾਨ ਸਭਾ ਚੋਣਾਂ 2022 ਵਿੱਚ ਬੀ.ਐਲ.ਓਜ਼ ਅਤੇ ਬੀ.ਐਲ.ਓਜ਼ ਰਾਂਹੀ ਨਾਵਾਂ ਦੀ ਸੂਚੀ ਲੈਕੇ ਬੂਥਾਂ ਉੱਪਰ ਵਲੰਟੀਅਰਜ਼ ਦੁਆਰਾ ਲਗਾਏ ਗਏ ਸੀ, ਦੀ ਬਣਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਬੀ.ਐਲ.ਓਜ਼ ਦੀ ਡਿਊਟੀ ਘਰਾਂ ਦੇ ਨੇੜੇ ਹੀ ਲਗਾਈ ਜਾਵੇ। ਵਧੀਆ ਕੰਮ ਕਰਨ ਵਾਲੇ ਬੀ.ਐਲ.ਓਜ਼ ਨੂੰ ਸਨਮਾਨਿਤ ਕੀਤਾ ਜਾਵੇ। ਬੀ.ਐਲ.ਓਜ਼ ਦਾ ਟੋਲ ਪਲਾਜ਼ਾ ਮੁਆਫ਼ ਕਰਵਾਇਆ ਜਾਵੇ। ਬੀ.ਐਲ.ਓਜ਼ ਦਾ ਐਕਸੀਡੈਂਟਲ ਬੀਮਾ ਚੋਣ ਕਮਿਸ਼ਨ ਵੱਲੋਂ ਕਰਵਾਇਆ ਜਾਵੇ। ਸਕੂਲਾਂ ਦੇ ਟੀਚਿੰਗ ਸਟਾਫ਼ ਦੀ ਲੱਗੀ ਬੀ.ਐਲ.ਓਜ਼ ਡਿਊਟੀ ਜਲਦ ਕੱਟ ਕੇ ਨਾਨ-ਟੀਚਿੰਗ ਸਟਾਫ਼ ਦੀ ਡਿਊਟੀ ਬਤੌਰ ਬੀ.ਐਲ.ਓਜ਼ ਲਗਾਈ ਜਾਵੇ।

ਇਸ ਮੌਕੇ ਤੇ ਪ੍ਰਧਾਨ ਰਮਨ ਕੁਮਾਰ, ਮੀਤ ਪ੍ਰਧਾਨ ਸੰਦੀਪ ਪੁਰੀ, ਮੀਡੀਆ ਇੰਚਾਰਜ ਅਵਤਾਰ ਸਿੰਘ ਕਲਿਆਣ, ਗੀਤਾ ਰਾਣੀ, ਕੁਲਦੀਪ ਕੁਮਾਰ, ਰਾਜ ਕੁਮਾਰ, ਕੁਲਦੀਪ ਸਿੰਘ, ਗਗਨਦੀਪ ਸਿੰਘ, ਅਮਰਦੀਪ ਸਿੰਘ, ਹਰਬਿਲਾਸ ਆਦਿ ਬੀਐਲਓ ਮੋਜੂਦ ਸਨ।

LEAVE A REPLY

Please enter your comment!
Please enter your name here