ਜਿਲ੍ਹੇ ਵਿੱਚ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਨੂੰ ਕੋਈ ਮੁਸ਼ਕਿਲ ਪੇਸ ਨਹੀਂ ਆਉਂਣ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਹਰਬੀਰ ਸਿੰਘ ਡਿਪਟੀ ਕਮਿਸ਼ਨਰ ਵੱਲੋਂ ਉਦਯੋਗਿਕ ਯੂਨਿਟ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਅਧੀਨ ਅੱਜ M/S 2.P.Polymer ਪਿੰਡ ਕੌਂਤਰਪੁਰ ਜਿਲ੍ਹਾ ਪਠਾਨਕੋਟ ਨੂੰ ਇੰਨ ਪਿ੍ਰੰਸੀਪਲ ਅਪਰੂਵਲ ਪੰਜ ਦਿਨ੍ਹਾਂ ਅੰਦਰ ਆਨ ਲਾਈਨ ਅਪਰੂਬਲ ਦਿੱਤੀ ਗਈ ਹੈ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਉਦਯੋਗਪਤੀ ਇਸ ਐਕਟ ਅਧੀਨ ਨਵਾਂ ਯੂਨਿਟ ਲਗਾਉਂਣ ਲਈ ਸਰਟੀਫਿਕੇਟ ਇੰਨ ਪਿ੍ਰੰਸੀਪਲ ਅਪਰੂਵਲ ਲੈ ਕੇ ਅਪਣਾ ਉਦਯੋਗਿਕ ਧੰਦਾ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਧੰਦਾ ਚਾਲੂ ਹੋਣ ਉਪਰੰਤ ਨਾਲ-ਨਾਲ ਤਿੰਨ ਸਾਲ ਦੇ ਵਿੱਚ ਸੰਬੰਧਤ ਵਿਭਾਗਾਂ ਤੋਂ ਰੇਗੁਲੇਟਰੀ ਕਲੀਅਰੈਂਸ ਲੈ ਸਕਦਾ ਹੈ ਅਤੇ ਇਹ ਸਾਰੀਆਂ ਮਨਜੂਰੀਆਂ ਆਨ ਲਾਈਨ ਪੋਰਟਲ ਤੇ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਇਸ ਨਾਲ ਉਦਯੋਗਪਤੀਆਂ ਦਾ ਟਾਈਮ ਦਾ ਨੁਕਸਾਨ ਨਹੀਂ ਹੁੰਦਾ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਸੁੱਖਪਾਲ ਸਿੰਘ ਨੂੰ ਆਦੇਸ਼ ਵੀ ਜਾਰੀ ਕੀਤੇ ਗਏ ਕਿ ਉਦਯੋਗਪਤੀਆਂ ਨੂੰ ਆ ਰਹੀਆਂ ਔਕੜਾਂ ਸਬੰਧੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਜਿਲ੍ਹੇ ਵਿੱਚ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

LEAVE A REPLY

Please enter your comment!
Please enter your name here