ਆਮ ਆਦਮੀ ਪਾਰਟੀ ਵਿੱਚ ਨਵੀਂ ਜੁਵਾਈਨਿੰਗ ਲਈ ਦਿੱਤੀਆਂ ਹਿਦਾਇਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਦੀ ਜਿਲ੍ਹਾ ਟੀਮ ਵਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਲੋਕ ਸਭਾ ਇੰਚਾਰਜ਼ ਹਰਮਿੰਦਰ ਸਿੰਘ ਬਖਸ਼ੀ, ਜਿਲਾ ਪ੍ਰਧਾਨ ਦਲੀਪ ਓਹਰੀ ਅਤੇ ਜਿਲਾ ਸੈਕ੍ਰੇਟਰੀ ਕਰਮਜੀਤ ਕੌਰ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੰਗਠਨ ਅਧਿਕਾਰੀ ਰਲ ਕੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਅਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਸੰਪੂਰਨ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੰਦੀਪ ਪਾਠਕ ਪੰਜਾਬ ਸਹਿ ਪ੍ਰਭਾਰੀ ਦੇ ਹੁਕਮਾਂ ਅਨੁਸਾਰ ਜਿਲ੍ਹੇ ਦੀ ਕਿਸੇ ਵੀ ਨਵੀਂ ਜੁਵਾਈਨਿੰਗ ਲਈ ਸਭ ਤੋਂ ਉਸ ਵਿਅਕਤੀ ਦੀ ਪ੍ਰੋਫਾਇਲ ਜਿਲ੍ਹਾ ਸੰਗਠਨ ਦੀ ਟੀਮ ਨੂੰ ਭੇਜੀ ਜਾਵੇ। ਉਸ ਤੋਂ ਬਾਅਦ ਪ੍ਰੋਫਾਇਲ ਚੰਡੀਗੜ੍ਹ ਦਫਤਰ ਤੋਂ ਪਾਸ ਹੋਣ ਤੋ ਬਾਅਦ ਹੀ ਜਵਾਇੰਨਿੰਗ ਜਿਲਾ ਦਫਤਰ ਵਿਖੇ ਹੀ ਹੋਵੇਗੀ।

Advertisements

ਇਸ ਮੌਕੇ ਤੇ ਪਾਰਟੀ ਦੇ ਵੂਮਨ ਵਿੰਗ ਦੇ ਸਟੇਟ ਜਵਾਇੰਟ ਸੈਕ੍ਰੇਟਰੀ ਮੈਡਮ ਮਨਦੀਪ ਕੌਰ, ਸੰਤੋਸ਼ ਸੈਣੀ ਸਟੇਟ ਜਵਾਇੰਟ ਸੈਕ੍ਰੇਟਰੀ, ਸਤਵੰਤ ਸਿੰਘ ਜਿਆਣ ਬੁੱਧੀਜੀਵੀ ਸੈਲ, ਜਸਪਾਲ, ਰਜਿੰਦਰ ਪੰਚ, ਅਮਨਦੀਪ ਸਿੰਘ ਬਿੰਦਾ ਬਲਾਕ ਪ੍ਰਧਾਨ, ਜਸਦੀਪ ਸਿੰਘ ਸੋਸ਼ਲ ਮੀਡਿਆ ਕੋਆਰਡੀਨੇਟਰ, ਕੌਂਸਲਰ ਜਸਪਾਲ ਚੇਚੀ, ਹਲਕਾ ਕੋਆਰਡੀਨੇਟਰ ਪਿ੍ਰਤਪਾਲ ਸਿੰਘ, ਧਨਵਿੰਦਰ ਕੁਮਾਰ ਸਰਕਲ ਇੰਚਾਰਜ਼, ਸੁਭਾਸ਼ ਚੰਦਰ ਵਾਰਡ ਇੰਚਾਰਜ਼, ਨਿਰਾਲਾ ਸ਼ਰਮਾ, ਪ੍ਰਤਾਪ, ਗੁਰਪ੍ਰੀਤ ਸਿੰਘ ਗਿੱਲ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here