ਰਣਜੀਤ ਸਿੰਘ ਦੀ ਰਿਪੋਰਟ ਨਾਲ ਹੋਇਆ ਬਾਦਲਾਂ ਦਾ ਚਿਹਰਾ ਬੇਨਕਾਬ: ਜਗਵਿੰਦਰ ਸਿੰਘ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਲੋਕ ਇਨਸਾਫ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਮੌਜੂਦਾ ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਜਿਲਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ ਨੇ ਕਿਹਾ ਹੈ ਕਿ ਕਾਂਗਰਸ, ਅਕਾਲੀ ਅਤੇ ਬੀਜੇਪੀ ਇਕੋ ਥਾਲੀ ਦੇ ਚੱਟੇ ਬੱਟੇ ਹਨ।

Advertisements

ਇਹਨਾਂ ਕੋਲੋ ਇਨਸਾਫ ਦੀ ਆਸ ਕਰਨੀ ਹੀ ਬੇਕਾਰ ਹੈ। ਉਹਨਾਂ ਕਿਹਾ ਕਿ ਬਾਦਲ ਨੇ ਜਦੋ ਵੀ ਪੰਜਾਬ ਵਿੱਚ ਰਾਜ ਕੀਤਾ ਹੈ, ਪੰਜਾਬ ਦਾ, ਸਿੱਖਾਂ ਦਾ ਅਤੇ ਪੰਜਾਬੀਆਂ ਦਾ ਨੁਕਸਾਨ ਹੀ ਕੀਤਾ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ। ਉਹਨਾਂ ਕਿਹਾ ਕਿ 1978 ਵਿਚ ਬਾਦਲ ਦੀ ਸਰਕਾਰ ਵਿਚ ਹੀ ਨਿਰੰਕਾਰੀ ਕਾਂਡ ਹੋਇਆ ਸੀ। ਉਹਨਾਂ ਨੇ ਕਿਹਾ ਕਿ ਉਸ ਦੇ ਦੋਸ਼ੀਆਂ ਨੂੰ ਵੀ ਬਾਦਲ ਨੇ ਹੀ ਬਚਾਇਆ ਸੀ। ਇਹ ਉਹਨਾਂ ਦਾ ਪੁਰਾਤਨ ਇਤਿਹਾਸ ਹੈ। ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਨੇ ਸਾਫ ਕਰ ਦਿਤਾ ਹੈ ਕਿ ਇਸ ਅਕਾਲੀ ਸਰਕਾਰ ਨੇ ਕਿਸ ਤਰਾਂ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੀ ਨਹੀਂ ਬਚਾਇਆ ਬਲਕਿ ਸ਼ਾਂਤ ਮਈ ਵਿਰੋਧ ਕਰਨ ਵਾਲੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਵਾਲੀਆਂ ਨੂੰ ਵੀ ਅਣਪਛਾਤੇ ਦੱਸ ਕੇ ਬਚਾਇਆ ਹੈ।

ਅਕਾਲੀਆਂ ਨੇ ਆਪਣੇ ਬਣਾਏ ਹੋਏ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਮੈ ਗੋਲੀ ਚਲਾਉਣ ਦੇ ਹੁਕਮ ਨਹੀਂ ਦਿਤੇ, ਉਹਨਾਂ ਨੇ ਕਿਹਾ ਕਿ ਜੇਕਰ ਗੋਲੀ ਚਲਾਉਣ ਦਾ ਹੁਕਮ ਉਹਨਾਂ ਨੇ ਦਿੱਤਾ ਹੀ ਨਹੀਂ ਤਾਂ ਫਿਰ ਗੋਲੀ ਕਿਸ ਦੇ ਹੁਕਮ ਨਾਲ ਚਲੀ? ਜੇ ਪੁਲਿਸ ਵਾਲਿਆਂ ਨੇ ਆਪਣੀ ਮਰਜੀ ਨਾਲ ਗੋਲੀ ਚਲਾਈ ਤਾਂ ਉਹਨਾਂ ਤੇ ਪਰਚੇ ਦਰਜ ਕਿਉਂ ਨਹੀਂ ਕੀਤੇ ਗਏ। ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਵਿਚ ਸ਼ਾਮਿਲ ਕਿਉਂ ਨਹੀਂ ਹੋਏ।

ਉਹਨਾਂ ਨੇ ਕਿਹਾ ਕਿ ਲੋਕ ਜਾਗਰੂਕ ਹੋ ਰਹੇ ਹਨ ਤੇ ਹੁਣ ਝੂਠ ਦੀਆਂ ਦੁਕਾਨਾਂ ਨਹੀਂ ਚਲਣੀਆਂ। ਇੱਕ ਨਾ ਇੱਕ ਦਿਨ ਸੱਚਾਈ ਜਰੂਰ ਸਾਹਮਣੇ ਆਵੇਗੀ।  ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਕਾਂਗਰਸ, ਅਕਾਲੀ ਅਤੇ ਬੀਜੇਪੀ ਦਾ ਬਾਈਕਾਟ ਕਰਨ। ਇਸ ਮੌਕੇ ਉਹਨਾਂ ਨਾਲ ਮਨਪ੍ਰੀਤ ਸਿੰਘ, ਇਕਬਾਲ ਸਿੰਘ ਅੱਤਲਗੜ,  ਅਮ੍ਰਿਤਪਾਲ ਸਿੰਘ, ਗੁਰਬਚਨ ਸਿੰਘ ਸਿੱਧੂ, ਪਰਵਿੰਦਰ ਸਿੰਘ ਗੋਗੀਮ, ਮਨਪ੍ਰੀਤ ਸਿੰਘ ਮਠਾਰੂ, ਨਰਿੰਦਰ ਸਿੰਘ ਖਾਲਸਾ ਜੀ, ਰਣਜੀਤ ਸਿੰਘ, ਅਤੇ ਵਿੱਕੀ ਜਸਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here