
ਹਿਮਾਚਲ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਧੀਆਂ ਸਮਾਜ ਵਿੱਚ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀਆਂ ਹਨ। ਹੁਣ ਹਰ ਖੇਤਰ ਵਿੱਚ ਲੜ੍ਹਕੀਆਂ ਲੜ੍ਹਕਿਆਂ ਨਾਲੋਂ ਅੱਗੇ ਵੱਧ ਰਹੀਆਂ ਹਨ। ਨਾਹਨ ਵਿਧਾਨ ਸਭਾ ਹਲਕੇ ਦੀ ਇੱਕ ਹੇਮਲਤਾ ਨਾਂ ਦੀ ਲੜ੍ਹਕੀ ਜੋ ਕਿ ਬਾਕੀ ਲੜ੍ਹਕੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੈ। ਪਿਕਅੱਪ ਕਾਰ ਚਲਾ ਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਹੇਮਲਤਾ ਨੇ ਦੱਸਿਆ ਕਿ ਪਹਿਲਾਂ ਉਸਨੇ ਕਾਰ ਸਿੱਖਣ ਦੀ ਟ੍ਰੇਨਿੰਗ ਲਈ ਹੁਣ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਗੱਡੀ ਚਲਾ ਰਹੀ ਹੈ।

ਹੇਮਲਤਾ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਇਹ ਜ਼ਰੂਰੀ ਨਹੀਂ ਕਿ ਔਰਤਾਂ ਹੀ ਸਰਕਾਰੀ ਨੌਕਰੀ ਕਰਨ। ਜੇਕਰ ਔਰਤਾਂ ਹੋਰ ਵੀ ਕਈ ਸਾਰੇ ਕੰਮ ਕਰਕੇ ਕਮਾਈ ਕਰ ਸਕਦੀਆਂ ਹਨ। ਜਿਸ ਤਰ੍ਹਾਂ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਹੀ ਹੈ। ਲੋਕ ਵੀ ਹੇਮਲਤਾ ਦੇ ਇਸ ਜਜ਼ਬੇ ਦੀ ਤਾਰੀਫ਼ ਕਰਦੇ ਨਹੀਂ ਥੱਕਦੇ, ਲੋਕਾਂ ਦਾ ਕਹਿਣਾ ਹੈ ਕਿ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਯਕੀਨਨ ਇਹ ਧੀ ਸਮਾਜ ਦੀਆਂ ਹੋਰ ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ।











