ਐਡਵੋਕੇਟ ਅਜੇ ਕੁਮਾਰ ਵਲੋਂ ਸਾਥੀਆਂ ਸਮੇਤ ਮਾਤਾ ਕਾਲੀ ਮੰਦਿਰ ਪਹੁੰਚ ਕੇ ਟੇਕਿਆ ਮੱਥਾ, ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਮੁਲਾਕਾਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਟਿਆਲਾ ਦੇ ਵਿਸ਼ਵ ਪ੍ਰਸਿੱਧ ਮਾਤਾ ਕਾਲੀ ਮੰਦਿਰ ਤੇ ਹੋਏ ਹਮਲੇ ਦੇ ਸੰਬੰਧ ਵਿੱਚ ਬੀਤੇ ਕੱਲ੍ਹ ਭਗਵਾਨ ਵਾਲਮੀਕਿ ਸ਼ਕਤੀ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਜੀ ਵਲੋਂ ਆਪਣੇ ਸਾਥੀਆਂ ਸਮੇਤ ਮਾਤਾ ਕਾਲੀ ਮੰਦਿਰ ਪਹੁੰਚ ਕੇ ਮਾਤਾ ਕਾਲੀ ਜੀ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਿਆ ਗਿਆ ਅਤੇ ਮੰਦਿਰ ਦੇ ਪ੍ਰਬੰਧਕਾਂ ਨਾਲ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਮੌਕੇ ਤੇ ਆਪਣੇ ਵਿਚਾਰ ਰੱਖਦਿਆਂ ਐਡਵੋਕੇਟ ਅਜੇ ਜੀ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਪ੍ਰਸਿੱਧ ਮਾਤਾ ਕਾਲੀ ਮੰਦਿਰ ਦੇ ਉੱਪਰ ਹਮਲਾ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਮਾਤਾ ਕਾਲੀ ਮੰਦਿਰ ਦੁਨੀਆਂ ਭਰ ਵਿੱਚ ਵਸਦੇ ਹਿੰਦੂ ਭਾਈਚਾਰੇ ਦੀ ਆਸਥਾ ਦਾ ਕੇਂਦਰ ਤਾਂ ਹੈ ਹੀ ਆ ਪਰ ਨਾਲ ਦੀ ਨਾਲ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਵੀ ਇਸ ਪਾਵਨ ਅਸਥਾਨ ਤੇ ਆਪਣਾ ਸੀਸ ਝੁਕਾਉਂਦਾ ਹੈ। ਇਸ ਲਈ ਮਾਤਾ ਕਾਲੀ ਮੰਦਿਰ ਤੇ ਹੋਇਆ ਇਹ ਹਮਲਾ ਅਸਲ ਵਿੱਚ ਪੰਜਾਬ ਵਿੱਚ ਵਸਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਅਤੇ ਪਿਆਰ ਤੇ ਹਮਲਾ ਹੈ ਜਿਸਨੂੰ ਕਿ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisements

ਉਹਨਾਂ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਦੇ ਸਮੁੱਚੇ ਅਮਨ ਅਤੇ ਸ਼ਾਂਤੀ ਪਸੰਦ ਹਿੰਦੂ ਸਿੱਖ ਭਾਈਚਾਰੇ ਵਿੱਚ ਰੋਸ਼ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ ਇਸ ਲਈ ਉਹ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਪਵਿੱਤਰ ਮੰਦਿਰ ਤੇ ਹਮਲਾ ਕਰਨ ਵਾਲੇ ਅਤੇ ਜਗਤ ਜਨਨੀ ਮਾਂ ਦੁਰਗਾ ਜੀ ਪ੍ਰਤੀ ਗੰਦ ਮੰਦ ਬਕਣ ਵਾਲੇ ਕਿਸੇ ਇੱਕ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਅਤੇ ਸੱਭ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਸੱਭ ਨੂੰ ਜ਼ਲਦ ਤੋਂ ਜ਼ਲਦ ਗਿਰਫ਼ਤਾਰ ਕੀਤਾ ਜਾਵੇ।

ਉਹਨਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਵੱਲੋਂ ਇਹਨਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਲੋਕ ਭਵਿੱਖ ਵਿੱਚ ਵੀ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਅਤੇ ਤਰੱਕੀ ਨੂੰ ਇੱਕ ਬਹੁਤ ਵੱਡਾ ਖ਼ਤਰਾ ਹੋ ਸਕਦੇ ਹਨ। ਇਸ ਮੌਕੇ ਤੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸਰਵਣ ਗਿੱਲ, ਗੁਰੂ ਰਵਿਦਾਸ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਦਿਲਵਰ ਸਿੰਘ ਅਤੇ ਸ਼ੇਰੇ ਪੰਜਾਬ ਯੂਥ ਫੈਡਰੇਸ਼ਨ ਦੇ ਮੀਤ ਪ੍ਰਧਾਨ ਲਾਲੀ ਮੁਲਤਾਨੀ, ਸਰਵਣ ਸੱਭਰਵਾਲ, ਤਰਲੋਕ ਸਹੋਤਾ, ਐਡਵੋਕੇਟ ਰਾਜਨ ਥਾਪਰ, ਸ਼ੈਰੀ ਲੁਬਾਣਾ ਆਦਿ ਮੁੱਖ ਤੌਰ ਤੇ ਹਾਜ਼ਿਰ ਸਨ।

LEAVE A REPLY

Please enter your comment!
Please enter your name here