ਸਫਾਈ ਸੇਵਕਾ ਅਤੇ ਸੀਵਰਮੈਨਾਂ ਨੂੰ ਜਲਦ ਦਿੱਤੇ ਜਾਣ ਨਿਯੁਕਤੀ ਪੱਤਰ: ਰਾਜਾ ਹੰਸ/ਕਮਲ ਭੱਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਫਾਈ ਸੇਵਕ ਅਤੇ ਸੀਵਰਮੈਨ ਨੂੰ ਕੰਟਰੈਕਟ ਤੇ ਕਰਨ ਸੰਬੰਧੀ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਮਾਲੀ ਯੂਨੀਅਨ, ਡਰਾਈਵਰ ਯੂਨੀਅਨ, ਟਿਊਬਵੈਲ ਅਪਰੇਟਰ ਯੂਨੀਅਨ, ਬੇਲਦਾਰ ਯੂਨੀਅਨ, ਵਾਟਰ ਸਪਲਾਈ ਮੈਨਟੀਨੈਂਸ, ਇਲੈਕਟਰੀਸ਼ਨ ਯੂਨੀਅਨ, ਸੀਵਰਮੈਨ ਯੂਨੀਅਨ, ਫਾਇਰ ਬ੍ਰਿਗੇਡ ਯੂਨੀਅਨ, ਦਫਤਰੀ ਸੇਵਾਦਾਰ ਯੂਨੀਅਨ ਅਤੇ ਦਫਤਰੀ ਕਲਰਕ ਯੂਨੀਅਨ ਵਲੋਂ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਨੂੰ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਕੰਟਰੈਕਟ ਤੇ ਕਰਨ ਸਬੰਧੀ ਜਲਦ ਨਿਯੁਕਤੀ ਪੱਤਰ ਦੇਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਜਲਦ ਹੀ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਸਮੂਹ ਜਥੇਬੰਦੀਆਂ ਨੂੰ ਦਿੱਤਾ ਗਿਆ।

Advertisements

LEAVE A REPLY

Please enter your comment!
Please enter your name here