ਸੁਖਜੀਤ ਨਗਰ ਵਿੱਚ ‘ਡੀਪ ਡਾਂਸ ਐਂਡ ਫਿਟਨੈਸ’ ਅਕੈਡਮੀ ਦਾ ਉਦਘਾਟਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸਰੀਰਕ ਗਤੀਵਿਧੀਆਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਨੋਜਵਾਨ ਪੀੜੀ ਬੇਹਤਰ ਭਵਿੱਖ ਵਿੱਚ ਦਾਖ਼ਲ ਹੋ ਸਕੇ। ਇਹ ਗੱਲ ਆਰਟ ਆਫ਼ ਲਿਵਿੰਗ ਕਪੂਰਥਲਾ ਦੇ ਅਧਿਆਪਕ ਰਮਨ ਵਧਵਾ ਨੇ ਬੱਸ ਸਟੈਂਡ ਨੇੜੇ ਸੁਖਜੀਤ ਨਗਰ ਵਿਖੇ ‘ਡੀਪ ਡਾਂਸ ਐਂਡ ਫਿਟਨੈਸ’ ਅਕੈਡਮੀ ਦਾ ਉਦਘਾਟਨ ਕਰਨ ਮੌਕੇ ਕਹੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਕੈਡਮੀ ਦੇ ਡਾਇਰੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਅਕੈਡਮੀ ਵਿੱਚ ਬਾਲੀਵੁੱਡ ਫ੍ਰੀ-ਸਟਾਈਲ, ਹਿੱਪ-ਹਾਪ, ਕੰਟੈਂਪਰੇਰੀ, ਸਾਲਸਾ ਬਚਟਾ, ਭੰਗੜਾ, ਜੰਬੋ ਐਰੋਬਿਕਸ, ਕਾਰਡੀਓ, ਜਿਮਨਾਸਟਿਕ (ਸਿਰਫ ਛੋਟੇ ਬੱਚੇ) ਆਦਿ ਸਿਖਾਏ ਜਾਣਗੇ, ਜਿਸ ਵਿੱਚ ਹਰ ਉਮਰ ਦੇ ਨੌਜਵਾਨ, ਮਰਦ ਅਤੇ ਔਰਤਾਂ ਭਾਗ ਲੈ ਸਕਦੇ ਹਨ।

Advertisements

ਡਾਂਸ ਅਤੇ ਫਿਟਨੈਸ ਅਕੈਡਮੀ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਨੌਜਵਾਨ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਦੇ ਹਨ। ਇਸ ਦੇ ਨਾਲ ਹੀ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ। ਅੰਤ ਵਿੱਚ ਆਰਟ ਆਫ ਲਿਵਿੰਗ ਕਪੂਰਥਲਾ ਦੇ ਅਧਿਆਪਕ ਰਮਨ ਵਧਣਾ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਰਿਪੁਦਮਨ ਸਿੰਘ, ਰਾਜੇਸ਼ ਗੱਗ, ਮੋਹਿਤ ਜੈਨ, ਰੀਆ ਗੁਪਤਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here