ਸੀ.ਆਈ.ਏ. ਸਟਾਫ ਫਗਵਾੜਾ ਵਲੋਂ ਪੰਜ ਕਿਲੋਂ ਅਫੀਮ ਸਮੇਤ ਚਾਰ ਦੋਸ਼ੀ ਗ੍ਰਿਫਤਾਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸੀਨੀਅਰ ਪੁਲਸ ਕਪਤਾਨ ਕਪੂਰਥਲਾ ਰਾਜਬਚਨ ਸਿੰਘ ਸੰਧੂ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਭਾਰੀ ਸਫਲਤਾ ਹਾਸਿਲ ਹੋਈ ਹੈ।ਜਗਜੀਤ ਸਿੰਘ ਸਰੋਆ ਐਸ.ਪੀ. ਤਫਤੀਸ਼ , ਹਰਿੰਦਰ ਸਿੰਘ ਪਰਮਾਰ ਐਸ.ਪੀ ਫਗਵਾੜਾ ਅਤੇ ਅੰਮ੍ਰਿਤ ਸਰੂਪ ਡੋਗਰਾ ਡੀ ਐਸ ਪੀ ਤਫਤੀਸ਼ ਕਪੂਰਥਲਾ ਦੀਆਂ ਹਦਾਇਤਾਂ ਤੋਂ ਸੀ.ਆਈ.ਏ ਸਟਾਫ ਫਗਵਾੜਾ ਦੇ ਇੰਚਾਰਜ ਐਸ ਆਈ ਸਿਕੰਦਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਪੁਲਿਸ ਟੀਮਾਂ ਦਾ ਗਠਣ ਕੀਤਾ ਗਿਆ ਜੋਕਿ ਏ ਐਸ ਆਈ ਸੁਖਵਿੰਦਰ ਕੁਮਾਰ ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ। ਜਦੋਂ ਉਹ ਹਦੀਆਬਾਦ ਚੋਕ ਵਿਚ ਮੌਜੂਦ ਸੀ ।ਮੁਖਵਰ ਖਾਸ ਵੱਲੋਂ ਸੂਚਨਾ ਮਿਲਣ ਤੇ ਤਰੁੰਤ ਕਾਰਵਾਈ ਕਰਦੇ ਹੋਏ ਅਛਰੂ ਰਾਮ ਸ਼ਰਮਾ ਡੀ ਐਸ ਪੀ ਸਬ ਡਵੀਜਨ ਫਗਵਾੜਾ ਦੀ ਹਾਜਰੀ ਵਿੱਚ ਹਰਪ੍ਰੀਤ ਸਿੰਘ ਉਰਫ ਸਨੀ ਪੁੱਤਰ ਮੋਹਣ ਸਿੰਘ ਵਾਸੀ ਚਾਹਲ ਨਗਰ ਫਗਵਾੜਾ, ਬਲਵੰਤ ਰਾਏ ਉਰਫ ਕਾਕੂ ਪੁੱਤਰ ਰਤਨ ਚੰਦ ਵਾਸੀ ਖੜਾ ਕਲੋਨੀ ਕੋਟਰਾਣੀ ਫਗਵਾੜਾ, ਧਰਮਵੀਰ ਪੁੱਤਰ ਉਮ ਪ੍ਰਕਾਸ਼ ਵਾਸੀ ਡੰਡਰ ਮੁਹੱਲਾ ਫਗਵਾੜਾ ਅਤੇ ਸੰਤਪਾਲ ਸੰਧੂ ਪੁੱਤਰ ਸਰਵਨ ਸੰਧੂ ਵਾਸੀ ਗਲੀ ਨੰਬਰ 104 ਡੰਡਰ ਮੁਹੱਲਾ ਫਗਵਾੜਾ ਪਾਸੋਂ ਪੰਜ ਕਿਲੋ ਅਫੀਮ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ।

Advertisements

ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 53 ਮਿਤੀ 14-05-2022 ਅਧ 18-61-85 ਐਨ.ਡੀ.ਪੀ ਐਸ ਐਕਟ ਥਾਣਾ ਸਤਨਾਮਪੁਰਾ ਦਰਜ ਰਜਿਸਟਰ ਕੀਤਾ ਗਿਆ ਦੋਰਾਨੇ ਪੁਛਗਿਛ ਦੋਸ਼ੀ ਹਰਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਕਾਫੀ ਸਮੇਂ ਤੋਂ ਅਫੀਮ ਦਾ ਧੰਦਾ ਕਰਦਾ ਆ ਰਿਹਾ ਹੈ। ਉਸ ਨੇ ਅੱਗੇ ਅਫੀਮ ਵੇਚਣ ਵਾਸਤੇ ਧਰਮਵੀਰ, ਸੱਤਪਾਲ ਸੰਧੂ, ਅਤੇ ਬਲਵੰਤ ਰਾਏ ਨੂੰ ਆਪਣੇ ਨਾਲ ਸ਼ਾਮਲ ਕੀਤਾ। ਜੋ ਗਾਹਕਾ ਦੀ ਡਿਮਾਂਡ ਤੇ ਇਹ ਤਿੰਨੇ ਜਾਣੇ ਮਹਿੰਗੇ ਭਾਅ ਤੇ ਅਫੀਮ ਦੀ ਸਪਲਾਈ ਕਰਦੇ ਸੀ ਅਤੇ ਹਰਪ੍ਰੀਤ ਉਰਫ ਸੰਨੀ ਇਹਨਾਂ ਦਾ ਬਣਦਾ ਹਿੱਸਾ ਦੇ ਦਿੰਦਾ ਸੀ । ਜੋ ਜਿਆਦਾਤਰ ਅਫੀਮ ਦੀ ਸਪਲਾਈ ਫਗਵਾੜਾ ਏਰੀਏ ਵਿੱਚ ਪੱਕੇ ਗਾਹਕਾਂ ਨੂੰ ਹੀ ਦਿੰਦੇ ਸੀ। ਜਿਹਨਾ ਵਾਰੇ ਪਤਾ ਲਗਾਇਆ ਜਾ ਰਿਹਾ ਹੈ । ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਹਰਪ੍ਰੀਤ ਸਨੀ ਅਫੀਮ ਰਾਜਸਥਾਨ ਤੋਂ ਸਸਤੇ ਰੋਟ ਤੇ ਖੇਪ ਮੰਗਾ ਕੇ ਅੱਗੇ ਮਹਿੰਗੇ ਭਾਅ ਗਾਹਕਾਂ ਨੂੰ ਵੇਚ ਕੇ ਨਫਾ ਕਮਾਉਦਾ ਸੀ ਮੁੱਖ ਸਮੱਗਲਰ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਪਤਾ ਲਗਣ ਤੇ ਉਸਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜੋਵੀ ਤਫਤੀਸ਼ ਦੌਰਾਨ ਦੋਸ਼ੀ ਪਾਇਆ ਗਿਆ। ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਸਾਰੇ ਖੁਲਾਸੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤੇ ਹਨ ।

LEAVE A REPLY

Please enter your comment!
Please enter your name here