ਆਈ.ਟੀ.ਆਈ. ਕਾਲਿਜ ਹੁਸ਼ਿਆਰਪੁਰ ਵਿਖੇ ਨੈਸ਼ਨਲ ਡੇਂਗੂ ਡੇ ਮਨਾਇਆ

ਹਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਆਈ. ਟੀ. ਆਈ. ਕਾਲਿਜ ਵਿਖੇ ਐਟੀਲਾਰਵਾ ਦੇ ਇਨੰਚਾਰਜ ਬਸੰਤ ਕੁਮਾਰ ਅਤੇ ਹੈਲਥ ਇੰਸਪੈਕਟਰ ਸੰਜੀਵ ਠਾਕਰ ਦੀ ਪ੍ਰਧਾਨਗੀ ਹੈਠ ਨੈਸ਼ਨਲ ਡੇਗੂ ਡੇ ਮਨਾਇਆ ਗਿਆ। ਉਸ ਮੋਕੇ ਹੈਲਥ ਇਨੰਸਪੈਕਟਰ ਬਸੰਤ ਕੁਮਾਰ ਨੇ ਵਿਦਿਆਰਥੀਆ ਨੂੰ ਸਬੋਧਿਨ ਕਰਦੇ ਕਿਹਾ ਕੋਈ ਲਾ ਇਲਾਜ ਬਿਮਾਰੀ ਨਹੀ ਹੈ ਇਸ ਦਾ ਇਲਾਜ ਸਿਹਤ ਸੰਸਥਾਵਾਂ ਵਿੱਚ ਪੂਰੀ ਮੁਫਤ ਹੈ ਤੇ ਡੇਗੂ ਮੱਛਰ ਤੋ  ਬਚਾਅ ਲਈ ਦਿਨ ਸਮੇ ਪੂਰੇ ਸਰੀਰ ਢੱਕਣ ਲਈ ਕੱਪੜੇ ਪਹਿਨੇ ਜਾਣ ਅਤੇ ਆਪਣੇ  ਘਰਾਂ ਦੇ ਆਸ ਪਾਸ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ । ਹਫਤੇ ਦੇ ਇਕ ਦਿਨ ਨੂੰ ਨਿਸ਼ਚਿਤ ਕਰਕੇ ਗਮਲਿਆਂ, ਘਰ ਦੀਆ ਛੱਤਾਂ ਤੇ ਪਏ ਸਮਾਨ ਅਤੇ ਕੂਲਰਾਂ ਆਦਿ ਦੇ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਡੇਗੂ ਬਿਮਾਰੀ ਫੈਲਾਉਣ ਵਾਲੇ ਮੱਛਰ ਦਾ ਲਾਰਵਾਂ ਪੈਦਾ ਹੋਣ ਤੇ ਰੋਕਿਆ ਜਾ ਸਕੇ  ਜੇਕਰ ਕਿਸੇ ਨੂੰ ਬੁਖਾਰ ਹੋ ਜਾਵੇ ਤਾ ਪੈਰਸੀਟਾਮੋਲ ਜਾ ਕਰੋਸੀਨ ਗੋਲੀ ਦੀ ਵਰਤੋ ਕਰਨੀ ਚਾਹੀਦਾ ਹੈ । ਪੰਜਾਬ ਸਰਕਾਰ ਵੱਲ਼ੋ ਹਰ ਸ਼ੁੱਕਰਵਾਰ ਨੂੰ ਡਰਾਈ ਮਨਾਇਆ ਜਾਦਾ ਤੇ ਸਾਨੂੰ ਵੀ ਸਾਰਿਆ ਨੂੰ ਡਰਾਈ ਡੇ ਮਨਾਉਣਾ ਚਹੀਦਾ ਹੈ ।

Advertisements

ਇਸ ਮੋਕੇ ਹੈਲਥ ਇੰਸਪੈਕਟਰ ਰਣਜੀਤ ਸਿੰਘ ਵਲੋ ਡੇਗੂ ਬੁਖਾਰ ਦੇ ਲੱਛਣਾ ਬਾਰੇ ਦਸਿਆ ਕਿ ਜੇਕਰ ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆ ਅਤੇ ਜੋੜਾ ਵਿੱਚ ਦਰਦ , ਜੀਅ ਕੱਚਾ ਕੱਚਾ ਹੋਣਾ ਉਲਟੀਆ ਆਉਣਾ , ਥਕਾਵਟ ਮਹਿਸੂਸ ਹੋਣਾ , ਚਮੜੀ ਤੇ ਦਾਣੇ ਅਤੇ ਹਲਾਤ ਖਰਾਬ ਹੋਣਾ ਨੱਕ ਮੂੰਹ ਅਤੇ ਮਸੂੜਿਆ ਵਿੱਚੋ ਖੂਨ ਵਗਣ ਦੀ ਸੂਰਤ ਵਿੱਚ ਨਜਦੀਕੀ ਸਿਹਤ ਸੰਸਥਾਂ ਤੇ ਸਪੰਰਕ ਕੀਤਾ ਜਾ ਸਕੇ ਅਤੇ ਆਪਣੇ ਪੱਧਰ ਤੇ ਦਵਾਈ ਦੀ ਵਰਤੋ ਨਾ ਕੀਤੀ ਜਾਵੇ ਕਿਉਕਿ ਸਿਹਤ ਕੇਦਰ ਵਿੱਚ ਇਸ ਦੀ ਦਵੀ ਫ੍ਰਾ ਮਿਲਦੀ ਹੈ । ਇਸ ਮੋਕੇ ਪ੍ਰਿੰਸੀਪਲ ਹਰਪਾਲ ਸਿੰਘ, ਹੰਸ ਰਾਜ, ਇਨੰਟੇਕਟਰ ਬਲਵਿੰਦਰ ਸਿੰਘ ਗੁਰਨਾਮ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਕਲਸੀ, ਰਕੇਸ਼ ਕੁਮਾਰ ਸੁਖਵਿੰਦਰ ਸਿੰਘ ਬਲਜਿੰਦਰ ਸਿੰਘ ਜਤਿੰਦਰ ਜੋਲੀ ਮਨਜਿੰਦਰ ਸਿੰਘ, ਸ਼ੁਭਾਸ ਚੰਦਰ , ਗਗਨ ਕੁਮਾਰ ਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।

LEAVE A REPLY

Please enter your comment!
Please enter your name here