ਸ਼ਿਵ ਸੈਨਾ ਬਾਲ ਠਾਕਰੇ ਹਮੇਸ਼ਾ ਅੱਤਵਾਦ ਦੇ ਖਿਲਾਫ ਅਵਾਜ ਬੁਲੰਦ ਕਰਦੀ ਰਹੀ ਹੈ:ਕਾਲੀਆ/ਸੈਣੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਪਟਿਆਲਾ ਹਿੰਸਾ ਦੇ ਦੌਰਾਨ ਇੱਕ ਨਿਹੰਗ ਸਿੰਘ ਵਲੋਂ ਮਾਂ ਭਗਵਤੀ ਤੇ ਅਭਦਰ ਟਿੱਪਣੀ ਕਰਨ ਵਾਲੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਣ ਤੇ ਸੋਮਵਾਰ ਨੂੰ ਸ਼ਿਵ ਸੈਨਿਕ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਭਰ ਵਿਚ ਭੁੱਖ ਹੜਤਾਲ ਤੇ ਬੈਠ ਗਏ। ਇਸ ਦੌਰਾਨ ਜਿਲ੍ਹਾ ਕਪੂਰਥਲਾ ਵਿਚ ਸ਼ਿਵ ਸੈਨਿਕਾਂ ਨੇ ਭੁੱਖ ਹੜਤਾਲ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਇਹ ਭੁੱਖ ਹੜਤਾਲ ਦੁਪਹਿਰ 2 ਵਜੇ ਤੱਕ ਚੱਲੀ।ਇਸ ਮੌਕੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਭੁੱਖ ਹੜਤਾਲ ਤੇ ਬੈਠੇ 11 ਸ਼ਿਵ ਸੈਨਿਕਾਂ ਦੀ ਇੱਕ ਹੀ ਮੰਗ ਹੈ ਕਿ ਆਰੋਪਿਤ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਤੇ ਸੂਬਾ ਸਕੱਤਰ ਗੁਰਦੀਪ ਸੈਣੀ ਨੇ ਦੱਸਿਆ ਕਿ ਪਟਿਆਲਾ ਹਿੰਸਾ ਦੇ ਦੌਰਾਨ ਇੱਕ ਨਿਹੰਗ ਸਿੰਘ ਨੇ ਮਾਂ ਭਗਵਤੀ ਤੇ ਅਭਦਰ ਟਿੱਪਣੀ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਚਾਹੇ ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਲੇਕਿਨ ਹੁਣ ਤੱਕ ਆਰੋਪਿਤ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸ਼ਿਵ ਸੈਨਾ( ਬਾਲ ਠਾਕਰੇ)ਦੇ ਵੱਲੋਂ ਲੱਗਭੱਗ 4 ਦਿਨ ਪਹਿਲਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਆਰੋਪਿਤ ਦੀ ਗ੍ਰਿਫਤਾਰੀ ਲਈ 4 ਦਿਨ ਦਾ ਸਮਾਂ ਦਿੱਤਾ ਸੀ। ਜੋਕਿ ਹੁਣ ਪੂਰਾ ਹੋ ਚੁੱਕਿਆ ਹੈ। ਲੇਕਿਨ ਪੁਲਿਸ ਹੁਣ ਤੱਕ ਆਰੋਪਿਤ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਨਹੀਂ ਹੋਈ ਹੈ। ਇਸ ਲਈ ਮਜਬੂਰਨ ਉਨ੍ਹਾਂ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਹੈ।ਕਾਲੀਆ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਸਮਾਜ ਵਿਰੋਧੀ ਅਨਸਰਾਂ ਦੇ ਹੋਂਸਲੇ ਬੁਲੰਦ ਹੋ ਰਹੇ ਹਨ।

Advertisements

ਉਨ੍ਹਾਂ ਨੇ ਨੇ ਕਿਹਾ ਕਿ ਇੱਥੇ ਸਦੀਆਂ ਤੋਂ ਸਿੱਖ ਅਤੇ ਹਿੰਦੂ,ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਦੇ ਨਾਲ ਰਹਿੰਦੇ ਆਏ ਹਨ। ਪੰਜਾਬ ਚੋਣਾਂ ਦੇ ਦੌਰਾਨ ਵੀ ਖਾਲਿਸਤਾਨ ਦਾ ਨਾਮ ਆਇਆ ਸੀ। ਦਿੱਲੀ ਵਿੱਚ ਕਿਸਾਨ ਅੰਦੋਲਨ ਹੋਇਆ ਤਾਂ ਵੀ ਖਾਲਿਸਤਾਨ ਸੰਗਠਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਿਆ ਸੀ। ਵਿਦੇਸ਼ ਤੋਂ ਸੰਚਾਲਿਤ ਇਨਾਂ ਸੰਗਠਨਾ ਦੀਆਂ ਗਤੀਵਿਧੀਆਂ ਤੇ ਜਾਂਚ ਏਜੰਸੀ ਦੀ ਨਜ਼ਰ ਹੈ।ਉਨ੍ਹਾਂਨੇ ਕਿਹਾ ਕਿ ਐਨਆਈਏ ਨੇ ਖਾਲਿਸਤਾਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਵਿਦੇਸ਼ ਤੋਂ ਸੰਚਾਲਿਤ ਇਸ ਸੰਗਠਨ ਦੀਆਂ ਗਤੀਵਿਧੀਆਂ ਤੇ ਜਾਂਚ ਏਜੰਸੀ ਦੀ ਨਜ਼ਰ ਹੈ। ਦੇਰ-ਸਵੇਰ ਇਸ ਸੰਗਠਨ ਦੇ ਅਹੁਦੇਦਾਰਾਂ ਤੇ ਗਾਜ ਡਿੱਗੇਗੀ। ਤੱਦ ਤੱਕ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਥਾਨਕ ਪੱਧਰ ਤੇ ਸ਼ਾਂਤੀਪ੍ਰਿਅ ਮਾਹੌਲ ਨੂੰ ਵਿਗੜਨ ਤੋਂ ਰੋਕਨਾ ਹੋਵੇਗਾ। ਗੁਰਦੀਪ ਸੈਣੀ ਨੇ ਕਿਹਾ ਅਸੀਂ ਪਹਿਲਾਂ ਵੀ ਲੋਕਾਂ ਨੂੰ ਕਿਹਾ ਸੀ ਕਿ ਪੰਜਾਬ ਦੂੱਜੇ ਸੂਬਿਆਂ ਤੋਂ ਵੱਖ ਹੈ। ਇਹ ਇੱਕ ਬਾਰਡਰ ਸਟੇਟ ਹੈ।ਕਿਸੇ ਅਨਾੜੀ ਆਦਮੀ ਦੇ ਹੱਥ ਵਿੱਚ ਸਰਕਾਰ ਨਾ ਦਿਓ। ਮੌਜੂਦਾ ਸੀਐਮ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਕਰਨਾ ਕੀ ਹੈ। ਉਨ੍ਹਾਂ ਨੇ ਕਿਹਾ, ਪੰਜਾਬ ਵਿੱਚ ਲਾ ਐਂਡ ਆਡਰ ਦੀ ਹਾਲਤ ਖ਼ਰਾਬ ਹੋਣ ਦੇ ਬਾਅਦ ਹੁਣ ਭਗਵੰਤ ਮਾਨ ਨੂੰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੀ ਬਜਾਏ,ਪੰਜਾਬ ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂਨੇ ਕਿਹਾ ਕਿ ਇੱਥੇ ਦੇ ਲੋਕ ਸ਼ਾਂਤੀ ਪ੍ਰਿਅ ਹਨ।

ਪੰਜਾਬ ਪੁਲਿਸ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰੇ ਅਤੇ ਕਾਨੂੰਨ-ਵਿਵਸਥਾ ਵਿਗੜਨ ਨਾ ਦੇਵੇ। ਗੁਰਦੀਪ ਸੈਣੀ ਨੇ ਕਿਹਾ ਕਿ ਪੰਜਾਬ ਪੁਲਿਸ,ਦਿੱਲੀ ਵਿੱਚ ਡਿਕਟੇਸ਼ਨ ਲੈ ਰਹੀ ਹੈ। ਉਸਨੂੰ ਸੂਬੇ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ। ਉਨ੍ਹਾਂਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਦੇ ਖਿਲਾਫ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਗੁਰਦੀਪ ਸੈਣੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੈ ਅਤੇ ਹਿੰਦੂ-ਸਿੱਖ ਭਾਈਚਾਰਾ ਮਿਲ ਕੇ ਰਹਿ ਰਿਹਾ ਹੈ,ਲੇਕਿਨ ਬਾਹਰ ਬੈਠੇ ਕੁੱਝ ਲੋਕਾਂ ਦਾ ਸ਼ੁਰੂ ਤੋਂ ਹੀ ਮਨਸੂਬਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇ, ਲੇਕਿਨ ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵੇਗੀ । ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਹਮੇਸ਼ਾ ਅੱਤਵਾਦ ਦੇ ਖਿਲਾਫ ਅਵਾਜ ਬੁਲੰਦ ਕਰਦੀ ਆਈ ਹੈ। ਸ਼ਿਵ ਸੈਨਿਕਾ ਨੇ ਕਿਹਾ ਕਿ ਅਸੀ ਸਾਰੇ ਚਾਹੁੰਦੇ ਹਾਂ ਕਿ ਪੰਜਾਬ ਦਾ ਮਾਹੌਲ ਸ਼ਾਂਤੀਪੂਰਵਕ ਰਹੇ, ਲੇਕਿਨ ਕੁੱਝ ਲੋਕ ਇਸ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਅਸੀ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ।ਲੇਕਿਨ ਕਿਸੇ ਧਰਮ ਦੇ ਖਿਲਾਫ ਇਸ ਤਰ੍ਹਾਂ ਦੀ ਟਿੱਪਣੀ ਕਰਨ ਵਾਲੀਆਂ ਤੇ ਪੁਲਿਸ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਤਾ ਕੀ ਆਪਸੀ ਭਾਈਚਾਰੇ ਵਿੱਚ ਕੋਈ ਦਰਾਰ ਪੈਦਾ ਨਾ ਕਰ ਸਕੇ। ਇਸ ਲਈ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਆਰੋਪਿਤ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਅਜਿਹੇ ਲੋਕਾਂ ਦਾ ਬਾਹਰ ਰਹਿਣਾ ਸਾਡੇ ਭਾਈਚਾਰੇ ਲਈ ਖ਼ਤਰਾ ਹੈ। ਅੱਜ ਦੀ ਭੁੱਖ ਹੜਤਾਲ ਦੇ ਬਾਅਦ ਉਹ ਅੱਗੇ ਕੀ ਕਰਨਾ ਹੈ, ਇਸਦਾ ਫ਼ੈਸਲਾ ਲੈਣਗੇ। ਇਸ ਮੌਕੇ ਤੇ ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ,ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ,ਜਿਲ੍ਹਾ ਉਪਪ੍ਰਧਾਨ ਬਲਬੀਰ ਡੀਸੀ, ਸੋਸ਼ਲ ਮਿਡਿਆ ਆਈਟੀ ਵਿੰਗ ਦੇ ਜਿਲ੍ਹਾ ਇੰਚਾਰਜ ਅਵਿਨਾਸ਼ ਸ਼ਰਮਾ,ਜਿਲ੍ਹਾ ਪ੍ਰੈਸ ਸਕੱਤਰ ਲਵਲੇਸ਼ ਢੀਂਗਰਾ, ਦੀਪਕ ਵਿਗ, ਸੰਜੈ ਵਿਗ, ਹਰਦੇਵ ਰਾਜਪੂਤ, ਮਿੰਟੂ ਗੁਪਤਾ,ਸੰਜੀਵ ਖੰਨਾ,ਕਰਨ ਜੰਗੀ,ਸੁਰਿੰਦਰ ਲਾਡੀ,ਵਿਸ਼ਾਲ ਕੰਡਾ,ਗਗਨ ਜਲੋਟਾ, ਰੁਪੇਸ਼ ਧੀਰ, ਟੀਟੂ ਪੇਂਟਰ, ਸਪਤ ਅਲੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here