ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਮਾਨਯੋਗ ਅਮਰਜੋਤ ਭੱਟੀ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਸ਼੍ਰੀਮਤੀ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀ ਵਲੋਂ ਅੱਜ ਮਿਤੀ 19.05.2022 ਨੂੰ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਦੌਰਾਨ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਡਾ.  ਸਨਮ, ਡਾ. ਗਗਨਦੀਪ ਕੌਰ, ਡਾ. ਨਵਜੋਤ ਸਿੰਘ, ਡਾ. ਨੀਹਾਪਾਲ, ਡਾ. ਰਾਹੁਲ, ਡਾ. ਸੋਰਵ ਸ਼ਰਮਾ, ਡਾ. ਮਨਜ਼ਲੀ ਅਰੌੜਾ ਅਤੇ ਡਾ. ਸਤੀਸ਼ ਕਾਜ਼ਲ ਜੀ ਵਲੋਂ ਜੇਲ੍ਹ ਵਿੱਚ ਬੰਦ ਹਵਾਲਾਤੀਆ ਤੇ ਕੈਦੀਆਂ ਦਾ ਫਰੀ ਚੈਕਅੱਪ ਕੀਤਾ ਗਿਆ ਜਿਵੇਂ ਕਿ ਚਮੜੀ ਦੇ ਰੋਗ, ਅੱਖਾਂ ਦਾ ਚੈਕਅੱਪ, ਬੁਖਾਰ, ਖਾਂਸੀ, ਜੁਕਾਮ, ਅੱਖਾਂ ਦੇ ਰੋਗਾਂ, ਹੱਡੀਆ, ਦੰਦਾਂ, ਮਾਨਸਿਕ ਰੋਗਾਂ ਦੇ ਮਾਹਿਰ ਅਤੇ ਗਾਇਨੀਕੋਸੋਜਿਸਟ ਅਤੇ ਹੋਰ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ  ਚੈਕਅੱਪ ਕੀਤਾ ਗਿਆ। ਡਾਕਟਰਾਂ ਦੀ ਟੀਮ ਵਲੋਂ ਚੈਕਅੱਪ ਦੌਰਾਨ ਹਵਾਲਾਤੀਆਂ ਤੇ ਕੈਦੀ ਮਰੀਜ਼ਾ ਨੂੰ ਮੁਫਤ ਦਵਾਈਆਂ ਵੀ ਮੁਹੱਇਆ ਕੀਤੀਆਂ ਗਈਆਂ। ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪ ਦੇ ਸਹਿਯੋਗ ਨਾਲ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਇਹ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਹਵਾਲਾਤੀਆਂ ਤੇ ਕੈਦੀਆਂ ਦਾ ਬਿਮਾਰੀਆਂ ਤੋ ਬਚਾਅ ਹੋ ਸਕੇ।  ਇਸ ਮੈਡੀਕਲ ਕੈਂਪ ਦੌਰਾਨ ਅਨੁਰਾਗ ਕੁਮਾਰ ਆਜ਼ਾਦ ਸੁਪਰਡੈਂਟ, ਤੇਜਪਾਲ ਸਿੰਘ ਡਿਪਟੀ ਸੁਪਰਡੈਂਟ (ਸਿਕੀਊਰਿਟੀ), ਸਰਬਜੀਤ ਸਿੰਘ ਅਸੀਸਟੈਂਡ ਸੁਪਰਡੈਂਟ,  ਗੁਰਜਿੰਦਰ ਸਿੰਘ ਅਸੀਸਟੈਂਡ ਸੁਪਰਡੈਂਟ, ਕੇਂਦਰੀ ਜੇਲ੍ਹ, ਹੁਸ਼ਿਆਰਪੁਰ,  ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਪਵਨ ਕੁਮਾਰ ਹਾਜ਼ਿਰ ਸਨ।

Advertisements

ਇਸ ਤੋਂ ਇਲਾਵਾ ਅੱਜ ਮਿਤੀ 19.05.2022 ਨੂੰ ਸ਼੍ਰੀਮਤੀ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਨਸਰਾਲਾ, ਹੁਸ਼ਿਆਪੁਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਦੌਰਾਨ ਐਡਵੋਕੇਟ ਮਲਕੀਤ ਸਿੰਘ ਸੀਕਰੀ ਅਤੇ ਅਨੀਤਾ ਕੁਮਾਰੀ ਪੀ.ਐਲ.ਵੀ. ਵਲੋਂ ਨਾਲਸਾ ਦੀਆਂ ਵੱਖ—ਵੱਖ ਸਕੀਮਾਂ ਦੇ ਨਾਲ ਹੀ Judgment rendered by the Hon’ble Punjab & Haryana High Court in “Lovepreet Kaur and another Vs. State of Punjab and others” CRWP-2428-2021 & Free Legal Aid Services ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਲਮੀਨ, ਦਸੂਹਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਭੱਟੀ ਵਲੋਂ ਨਾਲਸਾ ਦੀਆਂ ਵੱਖ—ਵੱਖ ਸਕੀਮਾਂ ਦੇ ਨਾਲ NALSA (Legal Services to victims of Acid Attack Scheme, 2016) ਬਾਰੇ ਦੱਸਿਆ ਗਿਆ  ।

ਇਸ ਤੋਂ ਇਲਾਵਾ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ, ਹੁਸ਼ਿਆਪੁਰ ਵਿਖੇ PLEA Bargaining (Section 265-A-265-L)  ਵਿੱਚ ਪ੍ਰਾਵਧਾਨ ਨੂੰ ਪ੍ਰੋਤਸਾਹਣ ਦੇਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ਾਲ ਕੁਮਾਰ ਐਡਵੋਕੇਟ ਵਲੋਂ PLEA Bargaining (Section 265-A-265-L) ਕੈਦੀਆਂ/ਹਵਾਲਾਤੀਆਂ ਨੂੰ ਦੱਸਿਆ ਗਿਆ ਕਿ ਉਹ ਆਪਣਾ ਅਪਰਾਧ ਸਵੀਕਾਰ ਕਰਕੇ ਨਿਧਾਰਤ ਸਜ਼ਾ ਤੋਂ ਘੱਟ ਸਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਜ਼ਿਲ੍ਹਾ ਕਚੈਹਰੀ ਹੁਸ਼ਿਆਰਪੁਰ ਵਿਖੇ ਲਗਾਈ ਜਾਣ ਵਾਲੀ ਮਿਤੀ 13.08.2022 ਨੂੰ ਨੈਸ਼ਨਲ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਮਨਜੀਤ ਕੌਰ ਪੀ.ਐਲ. ਵੀ. ਵਲੋਂ ਮੁਫਤ ਕਾਨੂੰਨੀ ਸਹਾਇਤਾ ਦੀ ਸਮਗਰੀ ਵੰਡੀ ਗਈ।

LEAVE A REPLY

Please enter your comment!
Please enter your name here