Saturday, October 24, 2026
Home Hoshiarpur ਪੰਜਾਬ ਦੇ ਚਿਹਰੇ ਉੱਤੇ ਮੁਸਕਰਾਹਟ: ਟੇਰਕਿਆਨਾ

ਪੰਜਾਬ ਦੇ ਚਿਹਰੇ ਉੱਤੇ ਮੁਸਕਰਾਹਟ: ਟੇਰਕਿਆਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪ੍ਰਸਿੱਧ ਲੇਖਕ ਰਘਵੀਰ ਸਿੰਘ ਟੇਰਕਿਆਨਾ ਨੇ ਕਿਹਾ ਕਿ ਬੜੇ ਚਿਰਾਂ ਬਾਅਦ ਅੱਜ “ਪੰਜਾਬ” ਦੇ ਚਿਹਰੇ ਉੱਤੇ ਉਸ ਵੇਲੇ ਮੁਸਕਰਾਹਟ ਨਜ਼ਰ ਆਈ ਜਦੋੰ ਬੰਨਵੇੰ ਸੀਟਾਂ ਜਿਤਾਅ ਕੇ ਭੇਜੇ ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਭਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਆਪਣੀ ਹੀ ਪਾਰਟੀ ਦੇ ਇੱਕ ਵਧਾਇਕ (ਸਿਹਤ ਮੰਤਰੀ ) ਵਿਜੇ ਸਿੰਗਲਾ ਦੀ ਨਕੇਲ ਕੱਸ ਦਿੱਤੀ ਤੇ ਉਸ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਬਰਖਾਸਤਗੀ ਕਰਕੇ ਪੰਜਾਬ ਦੀ ਰੂਹ ਖੁਸ਼ ਕਰ ਦਿੱਤੀ ।

Advertisements

ਟੇਰਕਿਆਨਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਭਗਵੰਤ ਮਾਨ ਜੀ ਨੇ ਇਹ ਨਵੀੰ ਪ੍ਰਿਤ ਪਾ ਕੇ ਇਤਿਹਾਸ ਵਿੱਚ ਪੰਜਾਬ ਦਾ ਅਸਲੀ ਪੁੱਤਰ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ ਤਾਂ ਕਿ ਸਨਦ ਰਹੇ। ਟੇਰਕਿਆਨਾ ਨੇ ਕਿਹਾ ਕਿ ਬੜੇ ਚਿਰ ਤੋਂ ਪੰਜਾਬ ਆਪਣੇ ਆਪ ਨੂੰ ਭਰਿਸ਼ਟਾਚਾਰ ਦੀ ਵਾੜ ‘ਚ ਫਸੇ ਬਿੱਲੇ ਵਾਂਗ ਮਹਿਸੂਸ ਕਰ ਰਿਹਾ ਸੀ ਪਰ ਭਗਵੰਤ ਮਾਨ ਜੀ ਨੇ ਉਹ ਕੰਮ ਕਰ ਵਿਖਾਇਆ ਜਿਹੜਾ ਪਹਿਲਾਂ ਕਦੀ ਕਿਸੇ ਮੁੱਖ ਮੰਤਰੀ ਕੋਲੋਂ ਨਹੀ ਹੋ ਸਕਿਆ । ਉਂਨਾਂ ਕਿਹਾ ਕਿ ਇਸ ਦਲੇਰੀ ਭਰੇ ਕਦਮ ਦੀ ਜਿੰਨੀ ਵੀ ਸ਼ਲਾਘਾ ਕਰ ਲਓ ਉਹ ਥੋੜੀ ਹੈ ਤੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਹੋਰ ਵੀ ਬਹੁਤ ਕੁਝ ਠੀਕ ਹੋਣ ਦੀ ਗੁੰਜਾਇਸ਼ ਹੈ ।

LEAVE A REPLY

Please enter your comment!
Please enter your name here