‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਕੈਂਪਸ ’ ਵਿਖੇ ਬੀਐਸਸੀ(ਆਈਟੀ), ਪੀਜੀਡੀਸੀਏ ਤੇ ਐਮਐਸਸੀ (ਆਈਟੀ) ਦੇ ਦਾਖਲੇ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਲੈਫ ਕਰਨਲ (ਰਿਟਾ:) ਸ੍ਰੀ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ’ ਵਿਚ ਸਾਬਕਾ ਸੈਨਿਕਾਂ / ਪੈਰਾ ਮਿਲਟਰੀ ਫੋਰਸ / ਐੱਸ.ਸੀ. ਅਤੇ ਗਰੀਬ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ ਜਿਵੇ ਕਿ ਬੀ.ਐਸ.ਸੀ.(ਆਈ.ਟੀ) (ਤਿੰਨ ਸਾਲਾ ਡਿਗਰੀ ਕੋਰਸ), ਪੀ.ਜੀ.ਡੀ.ਸੀ.ਏ. (ਇਕ ਸਾਲਾ ਡਿਪਲੋਮਾ ਕੋਰਸ) ਤੇ ਐਮ.ਐਸ.ਸੀ. (ਆਈ.ਟੀ.) (ਦੋ ਸਾਲਾ ਡਿਗਰੀ ਕੋਰਸ) ਸੈਸ਼ਨ 2022—23 ਦੇ ਦਾਖਲੇ ਸ਼ੁਰੂ ਹੋ ਗਏ ਹਨ।

Advertisements

ਇਹਨਾਂ ਕੋਰਸਾ ਦੀਆਂ ਸੀਟਾਂ ਲਿਮਟਿਡ ਹਨ ਅਤੇ ਚਾਹਵਾਨ ਵਿਦਿਆਰਥੀ ਇਹਨਾਂ ਕੋਰਸਾ ਵਿਚ ਦਾਖਲੇ ਲਈ ਸੀਟਾਂ ਖਤਮ ਹੋਣ ਤੋ ਪਹਿਲਾਂ — ਪਹਿਲਾਂ ਆਪਣੇ ਅਸਲ ਦਸਤਾਵੇਜਾਂ ਸਮੇਤ ਛੁੱਟੀ ਵਾਲੇ ਦਿਨਾਂ ਤਂੋ ਇਲਾਵਾ (ਸੋਮਵਾਰ ਤੋਂ ਸ਼ੁੱਕਰਵਾਰ) ਸਵੇਰੇ 10 ਵਜੇ ਤੋਂ 3 ਵਜੇ ਤੱਕ ਆ ਕੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੀ.ਐਸ.ਸੀ. (ਆਈ.ਟੀ) ਕੋਰਸ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 12 ਵੀ ਹੈ, ਪੀ.ਜੀ.ਡੀ.ਸੀ.ਏ. ਕੋਰਸ ਲਈ ਯੋਗਤਾ ਗਰੈਜੂਏਸ਼ਨ ਅਤੇ ਐਮ.ਐਸ.ਸੀ. (ਆਈ.ਟੀ.) ਲਈ ਯੋਗਤਾ ਪੀ.ਜੀ.ਡੀ.ਸੀ.ਏ./ਗਰੈਜੂਏਸ਼ਨ ਰੱਖੀ ਗਈ ਹੈ।


ਕਾਲਜ ਪ੍ਰਿੰਸੀਪਲ, ਡਾ : ਪਰਮਿੰਦਰ ਕੌਰ ਸੈਣੀ  ਨੇ ਦੱਸਿਆ ਕਿ ਕਾਲਜ ਵਿਚ ਇੰਡਸਟਰੀ ਦੀ ਲੋੜ ਅਨੁਸਾਰ ਪੜਾਈ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਕਾਮਯਾਬ ਹੋ ਸਕਣ ਤੇ ਦੇਸ਼ ਦੀ ਬੇਰੋਜਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਵਧੇਰੇ ਜਾਣਕਾਰੀ ਲਈ ਇੰਸਟੀਚਿਊਟ ਦੇ ਟੈਲੀਫੂਨ ਨੰ:  9815705178, 01882—246812 ਅਤੇ 9478618790 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here