ਜਿਲਾ ਕਪੂਰਥਲਾ ਵਿੱਚ ਪੈਂਦੇ ਥਾਣਿਆ/ਚੌਕੀਆ ਵਿੱਚ ਤਾਇਨਾਤ ਕਰਮਚਾਰੀਆ ਦੀਆਂ ਹੋਈਆਂ ਬਦਲੀਆਂ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਰਨਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇ ਰਾਜਬਚਨ ਸਿੰਘ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਜਿਲਾ ਕਪੂਰਥਲਾ ਵਿੱਚ ਪੈਂਦੇ ਥਾਣਿਆ/ਚੌਕੀਆ ਵਿੱਚ ਤਾਇਨਾਤ ਕਰਮਚਾਰੀਆ ਦੀ ਤਾਇਨਾਤੀ ਅਰਸੇ ਨੂੰ ਰੀਵਿਊ ਕੀਤਾ ਗਿਆ। ਇਸ ਰੀਵਿਊ ਦੌਰਾਨ ਪਾਇਆ ਗਿਆ ਕਿ ਜਿਹਨਾ ਥਾਣਿਆ/ਚੌਕੀਆ ਵਿੱਚ ਬਹੁਤ ਸਾਰੇ ਕਰਮਚਾਰੀ ਕਾਫੀ ਲੰਬੇ ਅਰਸੇ ਤੋ ਇੱਕ ਹੀ ਥਾਣਾ/ਚੌਕੀ ਵਿੱਚ ਤਾਇਨਾਤ ਹਨ ਜਿਹਨਾ ਵਿੱਚੋ 2 ਥਾਣਿਆ ਦੇ ਮੁੱਖ ਅਫਸਰ,10 ਚੌਕੀਆ ਦੇ ਇੰਚਾਰਜ ਅਤੇ ਇਹਨਾ ਚੌਕੀਆ/ਥਾਣਿਆ ਵਿੱਚ ਲੰਮੇ ਸਮੇਂ ਤੋ ਤਾਇਨਾਤ 42 ਕਰਮਚਾਰੀਆ ਦੇ ਤਬਾਦਲੇ ਕੀਤੇ ਗਏ ਹਨ।

Advertisements

ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਜਿਲਾ ਦੀ ਨਫਰੀ ਸਬੰਧੀ ਹੋਰ ਵੀ ਆਡਿਟ ਕੀਤਾ ਜਾ ਰਹੇ ਹਨ ਤਾਂ ਜੋ ਪੁਲਿਸ ਮੁਲਾਜਮਾ ਅਤੇ ਰਾਜ ਸਰਕਾਰ ਦੇ ਕੰਮ-ਕਾਰ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ ਅਤੇ ਜੋ ਕਰਮਚਾਰੀ ਆਪਣੇ ਬੀਤੇ ਸਮੇਂ ਵਿੱਚ ਵਧੀਆ ਕਾਰਗੁਜਾਰੀ ਨਹੀ ਕਰਦੇ ਉਹਨਾ ਦੇ ਵੀ ਤਬਾਦਲੇ ਕੀਤੇ ਜਾਣਗੇ।ਜਿਲਾ ਪੁਲਿਸ ਮੁਖੀ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾ ਨੂੰ ਕਿਸੇ ਪੁਲਿਸ ਕਰਮਚਾਰੀ ਬਾਰੇ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਹਨਾ ਨੂੰ ਸਿੱਧੇ ਤੋਰ ਤੇ ਮਿਲ ਕੇ ਦੱਸ ਸਕਦੇ ਹਨ ਅਤੇ ਉਹਨਾ ਵੱਲੋ ਕੀਤੀ ਸ਼ਿਕਾਇਤ ਨੂੰ ਜਾਂਚਣ ਤੋ ਬਾਅਦ ਉਹਨਾ ਪੁਲਿਸ ਕਰਮਚਾਰੀਆ ਖਿਲਾਫ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here