ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਯਾਦਗਾਰੀ ਸਮਾਰਕ ਤੇ ਚੜ੍ਹਾਵਾ ਨਾ ਚੜ੍ਹਾਉਣ ਦੀ ਬਜਾਏ ਇੱਕ-ਇੱਕ ਪੌਦਾ ਲਗਾਉਣ ਦੀ ਕੀਤੀ ਅਪੀਲ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ 8 ਜੂਨ ਨੂੰ ਭੋਗ ਹੈ। ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਖੇਤ ਵਿੱਚ ਯਾਦਗਾਰੀ ਸਮਾਰਕ ਉਸਾਰੀ ਗਈ ਹੈ, ਉਥੇ ਲੋਕਾਂ ਵੱਲੋਂ ਚੜਾਵਾ ਚੜਾਇਆਂ ਜਾ ਰਿਹਾ ਹੈ । ਜਿਸਦੇ ਕਾਰਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੜ੍ਹਾਵਾ ਨਾ ਚੜ੍ਹਾਉਣ, ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਜਾਵੇ।

Advertisements

ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਮੂਸੇਵਾਲਾ ਦੀ ਯਾਦ ਵਿੱਚ ਇੱਕ-ਇੱਕ ਪੌਦਾ ਜ਼ਰੂਰ ਲਗਾਉਣ। ਜ਼ਿਕਰਯੋਗ ਹੈ ਕਿ ਲੋਕਾਂ ਵਿੱਚ ਸਿੱਧੂ ਮੂਸੇਵਾਲਾ ਲਈ ਅਥਾਹ ਪਿਆਰ ਹੈ, ਜਿਸ ਕਾਰਨ ਲੋਕ ਆਪਣੇ-ਆਪਣੇ ਢੰਗ ਨਾਲ ਉਸਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਕੁੱਝ ਲੋਕ ਆਪਣੇ ਢੰਗ ਨਾਲ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸਰੀਰ ‘ਤੇ ਟੈਟੂ ਬਣਵਾ ਰਹੇ ਹਨ।

LEAVE A REPLY

Please enter your comment!
Please enter your name here