ਵਿਸ਼ਵ ਖੂਨਦਾਨ ਦਿਵਸ ਮੌਕੇ ਬੈਪਟਿਸਟ ਸੋਸਾਇਟੀ ਦੀ ਟੀਮ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼)ਰਿਪੋਰਟ: ਗੌਰਵ ਮੜੀਆ। ਯੁਵਾ ਕਰਮੀ ਸੰਸਥਾ ‘ਪਹਿਲ’ ਵਲੋਂ ਜ਼ਿਲ੍ਹਾ ਰੈੱਡ ਕਰਾਸ ਅਤੇ ਸਥਾਨਿਕ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਦੇ ਸਬੰਧ ਵਿੱਚ ਰੈੱਡ ਕਰਾਸ ਭਵਨ ਜਲੰਧਰ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਸਵੈ ਇਸ਼ੁਕ ਤੌਰ ਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਅਤੇ ਇਸ ਕੈਂਪ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ,ਸਹਿਯੋਗੀ ਹਰਪਾਲ ਸਿੰਘ ਦੇਸਲ, ਸਰਬਜੀਤ ਸਿੰਘ ਗਿੱਲ,ਆਦਿ ਨੂੰ ਪਹਿਲ ਦੇ ਪ੍ਰਧਾਨ ਮੈਡਮ ਹਰਵਿੰਦਰ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਵਿਸ਼ਵ ਖੂਨਦਾਨ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਕਿਹਾ ਕਿ ਮਾਨਵਤਾ ਦੀ ਭਲਾਈ ਸਭ ਤੋਂ ਉਤਮ ਸੇਵਾ ਹੈ ਪਰ ਖੂਨ ਦਾਨ ਸਭ ਤੋਂ ਮਹਾਨ ਦਾਨ ਹੈ। ਇੱਕ ਯੂਨਿਟ ਖੂਨ ਦਾ ਦਾਨ ਕੀਤਿਆਂ ਚਾਰ ਬਹੁਮੁੱਲੀਆਂ ਜਾਨਾਂ ਬਚਾਅ ਸਕਦਾ ਹੈ।

Advertisements

ਖੂਨਦਾਨ ਕਰਨ ਨਾਲ ਜਿੱਥੇ ਕਿਸੇ ਲੋੜਵੰਦ ਨੂੰ ਜੀਵਨਦਾਨ ਮਿਲਦਾ ਹੈ ਉੱਥੇ ਹੀ ਇਹ ਆਪਣਾ ਸਰੀਰ ਤੰਦਰੁਸਤ ਬਣਾਏ ਰੱਖਣ ਵਿੱਚ ਵੀ ਯੋਗਦਾਨ ਪਾਉਂਦਾ ਹੈ। ਸੋਸਾਇਟੀ ਦੇ ਉਪ ਪ੍ਰਧਾਨ ਡਾਕਟਰ ਪੁਸ਼ਕਰ ਗੋਇਲ ਨੇ ਦੱਸਿਆ ਕਿ ਭਾਰਤ ਵਿੱਚ 1 ਕਰੋੜ 20 ਲੱਖ ਯੂਨਿਟ ਖੂਨ ਦੀ ਜਰੂਰਤ ਹੈ ਜਦਕਿ ਬਲੱਡ ਬੈਕਾਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਰਫ਼ 60 ਲੱਖ ਯੂਨਿਟ ਭਾਵ 60 ਫੀਸਦੀ ਹੀ ਖੂਨ ਇੱਕਠਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਮੇਂ ਦੇ ਨਾਲ ਨੌਜਵਾਲ ਵਰਗ ਤੇਜੀ ਨਾਲ ਖੂਨਦਾਨ ਦਾ ਮਹੱਤਵ ਸਮਝ ਚੁੱਕਾ ਹੈ ਅਤੇ ਨਿਯਮਿਤ ਖੂਨਦਾਨ ਨੂੰ ਆਪਣੀ ਜਿੰਦਗੀ ਦਾ ਅੰਗ ਬਣਾ ਰਹੇ ਹਨ। ਖੂਨ ਦੇ ਰਿਸ਼ਤਿਆਂ ਦੀਆਂ ਦੂਰੀਆਂ ਨੂੰ ਖਤਮ ਕਰਨ ਲਈ ਹੀ ਵਿਸ਼ਵ ਖੂਨਦਾਤਾ ਦਿਵਸ ਮਨਾਇਆ ਜਾਂਦਾ ਹੈ। ਲੋਕਾਂ ਵਿੱਚ ਆਮ ਤੌਰ ਤੇ ਭਰਮ ਹੁੰਦਾ ਹੈ ਕਿ ਖੂਨਦਾਨ ਕਰਨ ਨਾਲ ਕਮਜੋਰੀ ਆ ਜਾਂਦੀ ਹੈ। ਅਸਲ ਵਿੱਚ ਖੂਨਦਾਨ ਕਰਨ ਨਾਲ ਵਿਅਕਤੀ ਸਿਹਤਮੰਦ ਅਤੇ ਸਵੈ ਮਾਣ ਮਹਿਸੂਸ ਕਰਦਾ ਹੈ, ਕਿਸੇ ਤਰਾ ਦੀ ਕੋਈ ਕਮਜ਼ੋਰੀ ਜਾਂ ਥਕਾਵਟ ਨਹੀਂ ਹੁੰਦੀ। ਮਨੁੱਖੀ ਸ਼ਰੀਰ ਦਾਨ ਕੀਤੇ ਹੋਏ ਖੂਨ ਨੂੰ 24 ਘੰਟਿਆਂ ਤੋਂ 7 ਦਿਨਾਂ ਦੇ ਵਿਚਕਾਰ ਪੂਰਾ ਕਰ ਲੈਂਦਾ ਹੈ। ਉਹਨਾਂ ਦੱਸਿਆ ਕਿ ਕੋਈ ਵੀ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੈ, ਖੂਨਦਾਨ ਕਰ ਸਕਦਾ ਹੈ। 3 ਮਹੀਨਿਆਂ ਵਿੱਚ ਇੱਕ ਵਾਰ ਖੂਨਦਾਨ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here