Sunday, November 1, 2026
Home Latest ਸ਼ਿਵ ਸੈਨਾ ਬਾਲ ਠਾਕਰੇ ਦੇ ਯੁਵਾ ਰਾਸ਼ਟਰੀ ਪ੍ਰਧਾਨ ਦਾ ਕਪੂਰਥਲਾ ਵਿਖੇ ਮਨਾਇਆ...

ਸ਼ਿਵ ਸੈਨਾ ਬਾਲ ਠਾਕਰੇ ਦੇ ਯੁਵਾ ਰਾਸ਼ਟਰੀ ਪ੍ਰਧਾਨ ਦਾ ਕਪੂਰਥਲਾ ਵਿਖੇ ਮਨਾਇਆ ਜਨਮ ਦਿਨ

ਕਪੂਰਥਲਾ (ਦ ਸਟੈਲਰ ਨਿਊਜ਼)ਰਿਪੋਰਟ: ਗੌਰਵ ਮੜੀਆ। ਮਹਾਰਾਸ਼ਟਰ ਰਾਜ ਦੇ ਵਾਤਾਵਰਣ ਮੰਤਰੀ ਅਤੇ ਸ਼ਿਵ ਸੈਨਾ (ਬਾਲ ਠਾਕਰੇ)ਦੇ ਰਾਸ਼ਟਰੀ ਯੂਥ ਪ੍ਰਧਾਨ ਆਦਿਤਿਆ ਠਾਕਰੇ ਦਾ ਜਨਮ ਦਿਨ ਜ਼ਿਲਾ ਦਫਤਰ ਵਿਖੇ ਸ਼ਿਵ ਸੈਨਾ(ਬਾਲ ਠਾਕਰੇ)ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੰਜੀਵ ਭਾਸਕਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ਿਵ ਸੈਨਾ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਕੇਕ ਕੱਟ ਕੇ ਆਦਿੱਤਿਆ ਠਾਕਰੇ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਰਜਿੰਦਰ ਵਰਮਾ ਅਤੇ ਆਈ.ਟੀ ਸ਼ੋਸ਼ਲ ਮੀਡੀਆ ਸੈੱਲ ਦੇ ਜ਼ਿਲ੍ਹਾ ਇੰਚਾਰਜ ਅਵਿਨਾਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਰ ਸਨ।

Advertisements

ਇਸ ਮੌਕੇ ਤੇ ਸ਼ਿਵ ਸੈਨਾ (ਬਾਲ ਠਾਕਰੇ)ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਨੇ ਕਿਹਾ ਕਿ ਯੁਵਾ ਸੈਨਾ ਦੇ ਮੁਖੀ ਆਦਿੱਤਿਆ ਠਾਕਰੇ ਦੇਸ਼ ਦੇ ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਹਨ ਅਤੇ ਸਮਾਜ ਦੇ ਕੰਮਾਂ ਵਿੱਚ ਹਮੇਸ਼ਾ ਸਰਗਰਮੀ ਨਾਲ ਹਿੱਸਾ ਲੈਂਦੇ ਹਨ,ਵਾਤਾਵਰਨ ਪ੍ਰਤੀ ਉਨ੍ਹਾਂ ਦਾ ਬਹੁਤ ਲਗਾਅ ਹੈ।ਸੋਨੀ ਨੇ ਕਿਹਾ ਕਿ ਆਦਿੱਤਿਆ ਠਾਕਰੇ ਮਹਾਰਾਸ਼ਟਰ ਵਿੱਚ ਬਤੌਰ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਹਨ।ਹਿੰਦੂਤਵ ਦੇ ਨਾਲ-ਨਾਲ ਉਹ ਸਾਰੇ ਧਰਮਾਂ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰ ਰਹੇ ਹਨ।ਇਸ ਮੌਕੇ ਤੇ ਹਾਜਰ ਸ਼ਿਵ ਸੈਨਿਕਾਂ ਨੇ ਆਦਿੱਤਿਆ ਠਾਕਰੇ ਦੀ ਲੰਬੀ ਉਮਰ ਦੀ ਕਾਮਨਾ ਕੀਤੀ।ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ,ਕਰਨ ਜੰਗੀ,ਮਿੰਟੂ ਗੁਪਤਾ,ਸੁਰਿੰਦਰ ਲਾਡੀ,ਬਲਬੀਰ ਡੀਸੀ,ਹਰਦੇਵ ਰਾਜਪੂਤ,ਸਚਿਨ ਬਹਿਲ,ਸੰਜੀਵ ਖੰਨਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here